ਬਲਬੀਰ ਸਿੱਧੂ ਵੱਲੋਂ ਕਾਂਗਰਸੀ ਲੀਡਰਸ਼ਿਪ ਦੀ ਸ਼ਲਾਘਾ
06:08 AM Jun 07, 2024 IST
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ) 6 ਜੂਨ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਅਜੋਕੀ ਲੋਕ ਸਭਾ ਚੋਣ ਦੌਰਾਨ ਕਾਂਗਰਸ ਦੀ ਸੁਚੱਜੀ ਵਿਉਂਤਬੰਦੀ ਅਤੇ ਅਸਰਦਾਰ ਚੋਣ ਮੁਹਿੰਮ ਸਦਕਾ ਮੁਲਕ ਅਤੇ ਇਸ ਦੇ ਸੰਵਿਧਾਨ ਨੂੰ ਬਚਾਉਣ ਲਈ ਫ਼ਤਵਾ ਦਿੱਤਾ ਹੈ, ਜਿਸ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਨੇ ਬਹੁਮੱਤ ਦੇ ਨੇੜੇ ਪਹੁੰਚ ਕੇ ਲੋਕ ਸਭਾ ਵਿੱਚ ਬਹੁਤ ਹੀ ਤਕੜੀ ਵਿਰੋਧੀ ਧਿਰ ਖੜ੍ਹੀ ਕਰ ਲਈ ਹੈ ਤੇ ਇਸ ਨਾਲ ਭਾਜਪਾ ਖਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਲਕ ਦੇ ਸੰਵਿਧਾਨ ਨੂੰ ਮਨਮਰਜ਼ੀ ਅਨੁਸਾਰ ਤਰੋੜ-ਮਰੋੜ ਕੇ ਇਸ ਦੀ ਮੂਲ ਭਾਵਨਾ ਨੂੰ ਹੀ ਖ਼ਤਮ ਕਰਨ ਦੇ ਮਨਸੂਬੇ ਚਕਨਾਚੂਰ ਹੋ ਗਏ ਹਨ। ਉਨ੍ਹਾਂ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ।
Advertisement
Advertisement