ਬਾਲਾਸੋਰ ਰੇਲ ਹਾਦਸਾ: ਗ੍ਰਿਫ਼ਤਾਰ ਰੇਲਵੇ ਦੇ 3 ਅਧਿਕਾਰੀਆਂ ਦਾ ਸੀਬੀਆਈ ਨੂੰ 5 ਦਿਨ ਦਾ ਰਿਮਾਂਡ ਮਿਲਿਆ
01:30 PM Jul 08, 2023 IST
Advertisement
ਭੁਵਨੇਸ਼ਵਰ (ਉੜੀਸਾ), 8 ਜੁਲਾਈ
ਸੀਬੀਆਈ ਅਦਾਲਤ ਨੇ ਬਲਾਸੋਰ ਤੀਹਰੀ ਰੇਲ ਹਾਦਸੇ ਦੀ ਜਾਂਚ ਦੇ ਸਬੰਧ ਵਿੱਚ ਗ੍ਰਿਫਤਾਰ 3 ਰੇਲਵੇ ਕਰਮਚਾਰੀਆਂ ਦਾ ਏਜੰਸੀ ਨੂੰ ਪੰਜ ਦਿਨਾਂ ਦਾ ਰਿਮਾਂਡ ਦਿੱਤਾ ਹੈ। ਸੀਬੀਆਈ ਨੇ ਤਿੰਨਾਂ ਦੇ ਸੱਤ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਸਿਰਫ਼ ਪੰਜ ਦਿਨਾਂ ਦਾ ਰਿਮਾਂਡ ਦਿੱਤਾ। ਇਸ ਤੋਂ ਪਹਿਲਾਂ ਬੀਤੇ ਦਿਨ ਸੀਬੀਆਈ ਨੇ ਸੀਨੀਅਰ ਸੈਕਸ਼ਨ ਇੰਜਨੀਅਰ ਅਰੁਣ ਕੁਮਾਰ ਮੋਹੰਤਾ, ਸੈਕਸ਼ਨ ਇੰਜਨੀਅਰ ਮੁਹੰਮਦ ਅਮੀਰ ਖਾਨ ਅਤੇ ਟੈਕਨੀਸ਼ੀਅਨ ਪੱਪੂ ਕੁਮਾਰ ਨੂੰ ਧਾਰਾ 304 ਅਤੇ 201 ਅਤੇ ਰੇਲਵੇ ਐਕਟ, 1989 ਦੀ ਧਾਰਾ 153 ਦੇ ਤਹਿਤ ਗ੍ਰਿਫਤਾਰ ਕੀਤਾ ਸੀ। ਹਾਦਸੇ ਦੀ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਤੋਂ ਬਾਅਦ 6 ਜੂਨ ਨੂੰ ਏਜੰਸੀ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ। ਇਸ ਹਾਦਸੇ ਵਿੱਚ 291 ਵਿਅਕਤੀਆਂ ਦੀ ਮੌਤ ਹੋ ਗਈ ਅਤੇ 1,000 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ।
Advertisement
Advertisement
Advertisement