ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਲਾਜੀ ਕਾਫੀ ਆਕ੍ਰਾਮਕ ਖਿਡਾਰੀ: ਬੋਪੰਨਾ

07:21 AM Jul 17, 2024 IST

ਨਵੀਂ ਦਿੱਲੀ, 16 ਜੁਲਾਈ
ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਆਪਣੇ ਆਖਰੀ ਓਲੰਪਿਕ ਵਿੱਚ ਸਰਬੋਤਮ ਪ੍ਰਦਰਸ਼ਨ ਕਰਨ ਲਈ ਕਾਹਲਾ ਹੈ। ਚੰਗਾ ​​ਸਾਥੀ ਨਾ ਮਿਲਣ ਦੀ ਸ਼ਿਕਾਇਤ ਕਰਨਾ ਉਸ ਦੇ ਸੁਭਾਅ ਵਿੱਚ ਨਹੀਂ ਹੈ। ਇਸ ਤਜਰਬੇਕਾਰ ਭਾਰਤੀ ਟੈਨਿਸ ਖਿਡਾਰੀ ਨੇ ਕਿਹਾ ਕਿ ਪੈਰਿਸ ਓਲੰਪਿਕ ’ਚ ਉਸ ਦਾ ਸਾਥੀ ਐੱਨ ਸ੍ਰੀਰਾਮ ਬਾਲਾਜੀ ਬਹੁਤ ਆਕ੍ਰਾਮਕ ਖਿਡਾਰੀ ਹੈ ਅਤੇ ਉਹ ਵੱਡੇ ਮੈਚਾਂ ਦਾ ਦਬਾਅ ਵੀ ਝੱਲ ਸਕਦਾ ਹੈ। ਜੇ ਬੋਪੰਨਾ ਵਿਸ਼ਵ ਡਬਲਜ਼ ਰੈਂਕਿੰਗ ਵਿੱਚ ਸਿਖਰਲੇ ਦਸ ’ਚ ਸ਼ਾਮਲ ਨਾ ਹੁੰਦਾ ਤਾਂ 26 ਜੁਲਾਈ ਤੋਂ ਸ਼ੁਰੂ ਹੋ ਰਹੇ ਪੈਰਿਸ ਓਲੰਪਿਕ ਵਿੱਚ ਕੋਈ ਵੀ ਭਾਰਤੀ ਖਿਡਾਰੀ ਇਸ ਵਰਗ ’ਚ ਨਾ ਖੇਡਦਾ। 44 ਸਾਲਾ ਬੋਪੰਨਾ ਨੂੰ ਬਾਲਾਜੀ ਅਤੇ ਯੂਕੀ ਭਾਂਬਰੀ ’ਚੋਂ ਇੱਕ ਦੀ ਚੋਣ ਕਰਨੀ ਪਈ ਅਤੇ ਉਸ ਨੇ ਬਾਲਾਜੀ ਨੂੰ ਚੁਣਿਆ।
ਬੋਪੰਨਾ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਸਾਡੇ ਕੋਲ ਹਰ ਮੈਚ ਜਿੱਤਣ ਦਾ ਮੌਕਾ ਹੈ। ਅਸੀਂ ਸਿਰਫ਼ ਸ਼ਮੂਲੀਅਤ ਲਈ ਨਹੀਂ ਜਾ ਰਹੇ।’’ ਉਸ ਨੇ ਕਿਹਾ, ‘‘ਅਸੀਂ ਪੂਰੀ ਤਿਆਰੀ ਨਾਲ ਜਾਵਾਂਗੇ। ਇੱਕ ਟੀਮ ਦੇ ਰੂਪ ’ਚ ਸਾਡਾ ਇਹੋ ਮਕਸਦ ਹੈ। ਬਾਲਾਜੀ ਬਹੁਤ ਆਕ੍ਰਾਮਕ ਖਿਡਾਰੀ ਹੈ।’’ ਉਸ ਨੇ ਕਿਹਾ, ‘‘ਅਸੀਂ ਕਲੇਅ ਕੋਰਟ ’ਤੇ ਖੇਡ ਰਹੇ ਹਾਂ ਅਤੇ ਬਾਲਾਜੀ ਇਸ ’ਤੇ ਬਿਹਤਰ ਸਾਥੀ ਸਾਬਤ ਹੋਵੇਗਾ।’’ -ਪੀਟੀਆਈ

Advertisement

Advertisement
Advertisement