ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਊਵੰਸ਼ ਤਸਕਰਾਂ ਦੇ ਟਰੱਕ ਫੜਨ ਵਾਲੇ ਬਜਰੰਗ ਦਲ ਕਾਰਕੁਨ ਗ੍ਰਿਫ਼ਤਾਰ

07:16 AM Jul 02, 2024 IST
ਥਾਣਾ ਮੁਖੀ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਦੇਵ ਕੁਮਾਰ ਸ਼ਰਮਾ।

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 1 ਜੁਲਾਈ
ਗਊਵੰਸ਼ ਨੂੰ ਤਸਕਰੀ ਕਰ ਕੇ ਅਬੋਹਰ ਤੋਂ ਦਿੱਲੀ ਲਿਜਾ ਰਹੇ ਇੱਕ ਟਰੱਕ ਨੂੰ ਕਾਬੂ ਕਰ ਕੇ ਫੜਵਾਉਣ ਵਾਲੇ ਬਜਰੰਗ ਦਲ (ਅਬੋਹਰ) ਦੇ ਜ਼ਿਲ੍ਹਾ ਸੰਯੋਜਕ ਸਮੇਤ ਚਾਰਾਂ ਵਿਅਕਤੀਆਂ ਨੂੰ ਮੁਲਜ਼ਮਾਂ ਦੇ ਨਾਲ ਹੀ ਪੁਲੀਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਬਜਰੰਗ ਦਲ ਦੇ ਜ਼ਿਲ੍ਹਾ ਸੰਯੋਜਕ ਸ਼ਿਵ ਰਿਣਵਾ ਨੇ ਥਾਣਾ ਮੁਖੀ ਪ੍ਰਤਾਪ ਸਿੰਘ ’ਤੇ ਥਾਣੇ ਅੰਦਰ ਉਸਦੀ ਮਾਰ-ਕੁੱਟ ਦੇ ਦੋਸ਼ ਲਾਏ। ਘੰਟਿਆਂਬੱਧੀ ਖੜ੍ਹੇ ਟਰੱਕ ’ਚ ਗਰਮੀ ਕਾਰਨ ਇੱਕ ਗਊਵੰਸ਼ ਦੀ ਮੌਤ ਹੋ ਗਈ ਜਿਸ ਕਰਕੇ ਸਦਰ ਪੁਲੀਸ ਅਤੇ ਸਥਾਨਕ ਭਾਜਪਾ ਤੇ ਆਰਐੱਸਐੱਸ ਲੀਡਰਸ਼ਿਪ ਵਿਚਕਾਰ ਵਿਵਾਦ ਖੜ੍ਹਾ ਹੋ ਗਿਆ। ਸੂਚਨਾ ਮਿਲਣ ’ਤੇ ਡੱਬਵਾਲੀ ਦੇ ਭਾਜਪਾ ਤੇ ਆਰਐੱਸਐੱਸ ਆਗੂ ਸਦਰ ਥਾਣੇ ਪੁੱਜੇ। ਭਾਜਪਾ ਤੇ ਆਰਐੱਸਐੱਸ ਆਗੂਆਂ ਅਤੇ ਗਊਭਗਤਾਂ ਦੀ ਥਾਣਾ ਮੁਖੀ ਨਾਲ ਤਿੱਖੀ ਨੋਕ-ਝੋਂਕ ਹੋਈ। ਮਾਮਲਾ ਭਖਣ ’ਤੇ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਨੇ ਥਾਣਾ ਪ੍ਰਭਾਰੀ ਨੂੰ ਜੰਮ ਕੇ ਫਿਟਕਾਰ ਲਾਈ। ਇਸ ਤੋਂ ਪਹਿਲਾਂ ਥਾਣੇ ’ਚ ਨਿਰੀਖਣ ਲਈ ਪੁੱਜੇ ਐੱਸਪੀ ਦੀਪਤੀ ਗਰਗ ਦੇ ਸਨਮੁੱਖ ਭਾਜਪਾ ਆਗੂ ਵਿਜੈ ਵਧਵਾ ਦੀ ਅਗਵਾਈ ਵਿੱਚ ਪੁਲੀਸ ਦੇ ਰਵੱਈਏ ’ਤੇ ਇਤਰਾਜ਼ ਪ੍ਰਗਟ ਕੀਤਾ ਗਿਆ। ਦਰਅਸਲ ਬਜਰੰਗ ਦਲ ਦੇ ਅਹੁਦੇਦਾਰਾਂ ਨੇ ਅਬੋਹਰ ਤੋਂ ਪਿੱਛਾ ਕਰ ਕੇ ਅੱਜ ਸਵੇਰੇ ਕਰੀਬ 6 ਵਜੇ ਟਰੱਕ ਨੂੰ ਡੱਬਵਾਲੀ ਨੇੜੇ ਖੁਈਆਂ ਮਲਕਾਣਾ ਟੌਲ ਪਲਾਜ਼ਾ ’ਤੇ ਕਾਬੂ ਕੀਤਾ ਸੀ। ਟਰੱਕ ਦੇ ਅੱਗੇ ਪੀਬੀ06ਵੀ-2539 ਅਤੇ ਪਿੱਛੇ ਪੀਬੀ03ਏਵਾਈ-3619 ਨੰਬਰ ਦੀਆਂ ਵੱਖ-ਵੱਖ ਪਲੇਟਾਂ ਲੱਗੀਆਂ ਸਨ। ਬਜਰੰਗ ਦਲ ਅਬੋਹਰ ਦੇ ਜ਼ਿਲ੍ਹਾ ਸੰਯੋਜਕ ਸ਼ਿਵ ਰਿਣਵਾ ਵਾਸੀ ਦੌਲਤਪੁਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ’ਚ ਟਰੱਕ ਵਿੱਚ ਗਊਵੰਸ਼ ਤਸਕਰੀ ਹੋਣ ਦੀ ਸੂਚਨਾ ਮਿਲੀ ਸੀ। ਉਸਨੇ ਮੁਨੀਸ਼ ਸਵਾਮੀ, ਵਿਕਾਸ ਸ਼ਰਮਾ ਤੇ ਸੰਦੀਪ ਖਟੌਲ ਨਾਲ ਦੋ ਗੱਡੀਆਂ ’ਚ ਤਸਕਰਾਂ ਦੇ ਟਰੱਕ ਦਾ ਪਿੱਛਾ ਸ਼ੁਰੂ ਕੀਤਾ। ਉਨ੍ਹਾਂ ਖੁਈਆਂ ਟੌਲ ’ਤੇ ਟਰੱਕ ਕਾਬੂ ਕਰ ਲਿਆ। ਕੰਡਕਟਰ ਨੂੰ ਟਰੱਕ ਤੋਂ ਉੱਤਰ ਕੇ ਭੱਜਦੇ ਸਮੇਂ ਲੱਤ ’ਤੇ ਸੱਟ ਲੱਗੀ। ਸਦਰ ਪੁਲੀਸ ਨੇ ਉਨ੍ਹਾਂ ਨੂੰ ਹੀ ਹਿਰਾਸਤ ਵਿੱਚ ਲੈ ਲਿਆ।

Advertisement

ਥਾਣਾ ਮੁਖੀ ਨੇ ਦੋਸ਼ ਨਕਾਰੇ

ਥਾਣਾ ਸਦਰ ਦੇ ਮੁਖੀ ਪ੍ਰਤਾਪ ਸਿੰਘ ਨੇ ਸ਼ਿਵ ਰਿਣਵਾ ਵੱਲੋਂ ਮਾਰਕੁੱਟ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕੋਈ ਕਸੂਰ ਨਾ ਮਿਲਣ ’ਤੇ ਸ਼ਿਵ ਰਿਣਵਾ ਅਤੇ ਹੋਰਨਾਂ ਨੂੰ ਫਾਰਗ ਕਰ ਦਿੱਤਾ ਗਿਆ ਸੀ ਤੇ ਲੋੜ ਪੈਣ ’ਤੇ ਪੜਤਾਲ ’ਚ ਸ਼ਾਮਲ ਕੀਤਾ ਜਾਵੇਗਾ। ਟਰੱਕ ਡਰਾਈਵਰ ਅਤੇ ਕੰਡਕਟਰ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਈ ਜਾਵੇਗੀ।

Advertisement
Advertisement
Advertisement