For the best experience, open
https://m.punjabitribuneonline.com
on your mobile browser.
Advertisement

ਬਹਿਰਾਈਚ: ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਤੀਜੇ ਦਿਨ ਵੀ ਮੁਅੱਤਲ

07:39 AM Oct 17, 2024 IST
ਬਹਿਰਾਈਚ  ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਤੀਜੇ ਦਿਨ ਵੀ ਮੁਅੱਤਲ
ਬਹਿਰਾਈਚ ਜ਼ਿਲ੍ਹੇ ਦੇ ਮਹਾਰਾਜਗੰਜ ਇਲਾਕੇ ਵਿੱਚ ਪਸਰੀ ਸੁੰਨ ਤੇ ਇਲਾਕੇ ਵਿੱਚ ਤਾਇਨਾਤ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਬਹਿਰਾਈਚ, 16 ਅਕਤੂਬਰ
ਬਹਿਰਾਈਚ ਦੇ ਹਿੰਸਾ ਪ੍ਰਭਾਵਿਤ ਮਹਾਰਾਜਗੰਜ ਕਸਬੇ ਅਤੇ ਉਸ ਦੇ ਨੇੜਲੇ ਇਲਾਕੇ ਵਿੱਚ ਅੱਜ ਲਗਾਤਾਰ ਤੀਜੇ ਦਿਨ ਵੀ ਮੋਬਾਈਲ ਇੰਟਰਨੈੱਟ ਅਤ ਬ੍ਰਾਂਡਬੈਂਡ ਸੇਵਾਵਾਂ ਠੱਪ ਰਹੀਆਂ, ਜਿਸ ਕਾਰਨ ਰੋਜ਼-ਮਰ੍ਹਾ ਦੀ ਜ਼ਿੰਦਗੀ ਅਤੇ ਕਾਰੋਬਾਰ ਪ੍ਰਭਾਵਿਤ ਹੋਇਆ। ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਇਲਾਕੇ ਵਿੱਚ ਹਾਲਾਤ ਆਮ ਵਾਂਗ ਹੋਣੇ ਸ਼ੁਰੂ ਹੋ ਗਏ ਹਨ ਅਤੇ ਮੰਗਲਾਵਾਰ ਤੋਂ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨੇਪਾਲ ਨਾਲ ਲੱਗਦੀ ਕੌਮਾਂਤਰੀ ਸਰਹੱਦ ਸਾਂਝੀ ਕਰਨ ਵਾਲੇ ਬਹਿਰਾਈਚ ਵਿੱਚ ਹਾਲਾਤ ਦੇ ਮੱਦੇਨਜ਼ਰ ਸਸ਼ਤਰ ਸੀਮਾ ਬਲ (ਐੱਸਐੱਸਬੀ) ਨੇ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਹੈ। ਐਤਵਾਰ ਨੂੰ ਬਹਿਰਾਈਚ ਵਿੱਚ ਦੁਰਗਾ ਪੂਜਾ ਮੌਕੇ ਮੂਰਤੀ ਵਿਸਰਜਨ ਯਾਤਰਾ ਦੌਰਾਨ ਫਿਰਕੂ ਹਿੰਸਾ ਕਾਰਨ 22 ਸਾਲਾ ਰਾਮ ਗੋਪਾਲ ਮਿਸ਼ਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਪਥਰਾਅ ਤੇ ਗੋਲੀਬਾਰੀ ’ਚ ਕਰੀਬ ਛੇ ਜਣੇ ਜ਼ਖ਼ਮੀ ਹੋ ਗਏ ਸਨ। ਬਹਿਰਾਈਚ ਦੇ ਚੀਫ ਮੈਡੀਕਲ ਅਫਸਰ (ਸੀਐੱਮਓ) ਡਾਕਟਰ ਸੰਜੈ ਕੁਮਾਰ ਨੇ ਪੋਸਟਮਾਰਟਮ ਦੀ ਜਾਂਚ ਤੋਂ ਬਾਅਦ ਦੱਸਿਆ ਕਿ ਰਾਮ ਗੁਪਾਲ ਮਿਸ਼ਰਾ ਦੇ ਸਰੀਰ ’ਤੇ 25 ਤੋਂ 30 ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ‘ਸਦਮੇ ਅਤੇ ਜ਼ਿਆਦਾ ਖੂਨ ਵਹਿਣ’ ਕਾਰਨ ਹੋਈ ਸੀ। -ਪੀਟੀਆਈ

Advertisement

ਸਥਿਤੀ ਕਾਬੂ ਹੇਠ: ਪੁਲੀਸ ਅਧਿਕਾਰੀ

ਪੁਲੀਸ ਅਧਿਕਾਰੀ ਨੇ ਦੱਸਿਆ, ‘‘ਮੰਗਲਵਾਰ ਤੋਂ ਹੁਣ ਤੱਕ ਕਿਸੇ ਵੀ ਅਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਐਤਵਾਰ ਅਤੇ ਸੋਮਵਾਰ ਨੂੰ ਹਿੰਸਾ ਮਗਰੋਂ ਹੁਣ ਸਥਿਤੀ ਕਾਬੂ ਹੇਠ ਹੈ।’’ ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿੱਚ ਸਥਿਤੀ ਆਮ ਵਾਂਗ ਦੱਸੀ ਜਾ ਰਹੀ ਹੈ, ਬਾਜ਼ਾਰ ਖੁੱਲ੍ਹੇ ਰਹੇ ਅਤੇ ਲੋਕ ਆਪਣੇ ਕੰਮ-ਕਾਜ ’ਚ ਲੱਗੇ ਹਨ।

Advertisement

ਕਰੋੜਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ: ਗੌਰੀ ਸ਼ੰਕਰ

ਉੱਤਰ ਪ੍ਰਦੇਸ਼ ਉਦਯੋਗ ਵਪਾਰ ਮੰਡਲ ਬਹਿਰਾਈਚ ਚੈਪਟਰ ਦੇ ਪ੍ਰਧਾਨ ਗੌਰੀ ਸ਼ੰਕਰ ਭਾਨੀਰਾਮਕਾ ਨੇ ਕਿਹਾ ਕਿ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ ਨਾਲ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ, ‘‘ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਨਾਲ ਕਰੋੜਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ।’’

Advertisement
Author Image

joginder kumar

View all posts

Advertisement