For the best experience, open
https://m.punjabitribuneonline.com
on your mobile browser.
Advertisement

ਬੈਡਮਿੰਟਨ: ਸਤੀਸ਼ ਜਪਾਨ ਓਪਨ ਦੇ ਦੂਜੇ ਗੇੜ ’ਚ ਹਾਰਿਆ

07:45 AM Aug 23, 2024 IST
ਬੈਡਮਿੰਟਨ  ਸਤੀਸ਼ ਜਪਾਨ ਓਪਨ ਦੇ ਦੂਜੇ ਗੇੜ ’ਚ ਹਾਰਿਆ
Advertisement

ਯੋਕੋਹਾਮਾ:

ਭਾਰਤੀ ਬੈਡਮਿੰਟਨ ਖਿਡਾਰੀ ਸਤੀਸ਼ ਕੁਮਾਰ ਕਰੁਣਾਕਰਨ ਨੇ ਅੱਜ ਇੱਥੇ ਜਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਦੂੁਜੇ ਗੇੜ ਵਿੱਚ ਥਾਈਲੈਂਡ ਦੇ ਕੰਟਾਫੋਨ ਵਾਂਗਚਾਰੋਏਨ ਖ਼ਿਲਾਫ਼ ਹਾਰਨ ਤੋਂ ਪਹਿਲਾਂ ਸਖ਼ਤ ਚੁਣੌਤੀ ਪੇਸ਼ ਕੀਤੀ। ਸਤੀਸ਼ (23) 70 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਦੁਨੀਆ ਦੇ 40ਵੇਂ ਨੰਬਰ ਦੇ ਖਿਡਾਰੀ ਤੋਂ ਪਹਿਲੀ ਗੇਮ ਦੀ ਲੀਡ ਗੁਆ ਕੇ 21-18, 18-21, 8-21 ਨਾਲ ਹਾਰ ਗਿਆ। ਇਸ ਨਾਲ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ। ਸਤੀਸ਼ ਬੁੱਧਵਾਰ ਨੂੰ ਸ਼ੁਰੂਆਤੀ ਮੈਚ ਵਿੱਚ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਐਂਡਰਸ ਅੰਤੋਨਸੇਨ ਦੇ ਰਿਟਾਇਰ ਹੋਣ ਮਗਰੋਂ ਦੂਜੇ ਗੇੜ ਵਿੱਚ ਪਹੁੰਚਿਆ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
×