For the best experience, open
https://m.punjabitribuneonline.com
on your mobile browser.
Advertisement

ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ: ਭਾਰਤ ਨੇ ਫਿਲਪੀਨਜ਼ ਨੂੰ 3-2 ਨਾਲ ਹਰਾਇਆ

07:54 AM Jun 30, 2024 IST
ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ  ਭਾਰਤ ਨੇ ਫਿਲਪੀਨਜ਼ ਨੂੰ 3 2 ਨਾਲ ਹਰਾਇਆ
Advertisement

ਯੋਗਯਾਕਰਤਾ (ਇੰਡੋਨੇਸ਼ੀਆ), 29 ਜੂਨ
ਭਾਰਤ ਨੇ ਅੱਜ ਇੱਥੇ ਗਰੁੱਪ-ਸੀ ਦੇ ਆਪਣੇ ਦੂਜੇ ਮੈਚ ਵਿੱਚ ਫਿਲਪੀਨਜ਼ ਨੂੰ 3-2 ਨਾਲ ਹਰਾ ਕੇ ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਦਾ ਸਾਹਮਣਾ ਹੁਣ ਐਤਵਾਰ ਨੂੰ ਮੇਜ਼ਬਾਨ ਇੰਡੋਨੇਸ਼ੀਆ ਨਾਲ ਹੋਵੇਗਾ ਜਿਸ ਰਾਹੀਂ ਗਰੁੱਪ ਜੇਤੂ ਤੈਅ ਹੋਵੇਗਾ। ਭਾਰਤੀ ਟੀਮ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲੇ ਵਿੱਚ ਵੀਅਤਨਾਮ ਨੂੰ 5-0 ਨਾਲ ਹਰਾਇਆ ਸੀ। ਭਾਰਤ ਨੇ ਆਪਣੀ ਟੀਮ ਵਿੱਚ ਦੋ ਬਦਲਾਅ ਕੀਤੇ। ਲੜਕਿਆਂ ਦੇ ਸਿੰਗਲਜ਼ ਵਿੱਚ ਪ੍ਰਣਯੇ ਸ਼ੈਟੀਗਰ ਦੀ ਥਾਂ ਰੌਣਕ ਚੌਹਾਨ ਜਦਕਿ ਮਹਿਲਾ ਡਬਲਜ਼ ਵਿੱਚ ਸ਼੍ਰਵਨੀ ਵਾਲੇਕਰ ਦੇ ਨਾਲ ਕੇ ਵੇਨਾਲਾ ਦੀ ਜੋੜੀ ਬਣਾਈ ਗਈ। ਸੀਨੀਅਰ ਕੌਮੀ ਮਹਿਲਾ ਸਿੰਗਲਜ਼ ਫਾਈਨਲਿਸਟ ਤਨਵੀ ਸ਼ਰਮਾ ਨੇ ਫੁੰਟੇਸਪੀਨਾ ਕ੍ਰਿਸਟਲ ਰੇ ਨੂੰ 21-9, 21-17 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਪਰ ਰੌਣਕ ਇਹ ਲੈਅ ਜਾਰੀ ਨਹੀਂ ਰੱਖ ਸਕਿਆ। ਜਮਾਲ ਰਹਿਮਤ ਪਾਂਡੀ ਨੇ ਉਸ ਨੂੰ 15-21, 21-18, 21-12 ਨਾਲ ਹਰਾ ਦਿੱਤਾ। ਇਸ ਮਗਰੋਂ ਵੇਨਾਲਾ ਅਤੇ ਸ਼੍ਰਵਨੀ ਦੀ ਜੋੜੀ ਨੇ ਹਰਨਾਂਡੇਜ਼ ਐਂਡਰੀਆ ਅਤੇ ਪੇਸੀਅਸ ਲਿਬਾਟਨ ਦੀ ਜੋੜੀ ਨੂੰ 39 ਮਿੰਟਾਂ ਵਿੱਚ 23-21, 21-11 ਨਾਲ ਹਰਾ ਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ।
ਅਰਸ਼ ਮੁਹੰਮਦ ਅਤੇ ਸ਼ੰਕਰ ਸਰਵਤ ਨੇ ਪੁਰਸ਼ ਡਬਲਜ਼ ਵਰਗ ਵਿੱਚ ਕ੍ਰਿਸਟੀਅਨ ਡੋਰੇਗਾ ਅਤੇ ਜੌਨ ਲਾਂਜ਼ਾ ਨੂੰ 21-16, 21-14 ਨਾਲ ਹਰਾਇਆ ਪਰ ਭਾਰਗਵ ਰਾਮ ਅਰਿਗੇਲਾ ਅਤੇ ਵੇਨਾਲਾ ਨੂੰ ਫਾਈਨਲ ਮੁਕਾਬਲੇ ਵਿੱਚ 8-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਡੋਨੇਸ਼ੀਆ ਨੇ ਵੀ ਫਿਲਪੀਨਜ਼ ਨੂੰ 5-0 ਅਤੇ ਵੀਅਤਨਾਮ ਨੂੰ 4-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×