For the best experience, open
https://m.punjabitribuneonline.com
on your mobile browser.
Advertisement

ਬਾਬੂ ਕਾਂਸ਼ੀ ਰਾਮ ਦਾ ਜਨਮ ਦਿਨ ਮਨਾਇਆ

10:06 AM Mar 16, 2024 IST
ਬਾਬੂ ਕਾਂਸ਼ੀ ਰਾਮ ਦਾ ਜਨਮ ਦਿਨ ਮਨਾਇਆ
ਬਾਬੂ ਕਾਂਸ਼ੀ ਰਾਮ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਪਤਵੰਤੇ। -ਫੋਟੋ: ਵਰਮਾ
Advertisement

ਲੁਧਿਆਣਾ: ਮੂਲਨਿਵਾਸੀ ਬਹੁਜਨ ਸਮਾਜ ਦੇ ਮਸੀਹਾ ਸਾਹਿਬ ਬਾਬੂ ਕਾਂਸ਼ੀ ਰਾਮ ਦਾ 90ਵਾਂ ਜਨਮ ਦਿਨ ਬਮਸੇਫ ਦੇ ਕਨਵੀਨਰ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਦੇਖ ਰੇਖ ਹੇਠ ਮਨਾਇਆ ਗਿਆ ਜਿਸ ਵਿੱਚ ਬਹੁਜਨ ਸਮਾਜ ਪਾਰਟੀ, ਬਾਮਸੇਫ਼ ਅਤੇ ਹੋਰ ਅੰਬੇਡਕਰੀ ਸੰਸਥਾਵਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬਾਬੂ ਕਾਂਸ਼ੀ ਰਾਮ ਜੀ ਦੀ ਫੋਟੋ ਨੂੰ ਨਮਨ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ ਸਾਹਿਬ ਬਾਬੂ ਕਾਂਸ਼ੀ ਰਾਮ ਨੇ ਬਹੁਜਨ ਸਮਾਜ ਨੂੰ ਇੱਕ ਝੰਡੇ ਹੇਠ ਇੱਕਠੇ ਕਰਕੇ ਮਹਾਨ ਕ੍ਰਾਂਤੀ ਲਿਆਂਦੀ ਸੀ। ਇਸ ਮੌਕੇ ਬਸਪਾ ਆਗੂ ਲਾਭ ਸਿੰਘ ਭਾਮੀਆਂ, ਹਰਜਿੰਦਰ ਸੁਜਤਵਾਲਾ, ਭਿੰਦਰ ਸਿੰਘ ਕਾਲਾ ਅਤੇ ਬਾਮਸੇਫ ਆਗੂ ਜਗਤਾਰ ਸਿੰਘ ਕੈਂਥ ਨੇ ਕਿਹਾ ਕਿ ਬਾਬੂ ਕਾਂਸ਼ੀ ਰਾਮ ਦੀ ਵਿਚਾਰਧਾਰਾ ਤੋਂ ਬਿਨਾਂ ਬਹੁਜਨ ਸਮਾਜ ਦਾ ਕੋਈ ਭਵਿੱਖ ਨਹੀਂ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×