ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਡੀਕਲ ਸਟੋਰ ਸੰਚਾਲਕ ਦੀ ਕਾਰ ਵਿੱਚੋਂ ਅਵਿਲ ਦੇ ਟੀਕੇ ਬਰਾਮਦ

07:51 AM Jul 19, 2024 IST
ਫਰੀਦਾਬਾਦ ਪੁਲੀਸ ਮੈਡੀਕਲ ਸਟੋਰ ਦੀ ਜਾਂਚ ਕਰਦੀ ਹੋਈ। -ਫੋਟੋ: ਕੁਲਵਿੰਦਰ ਕੌਰ

ਪੱਤਰ ਪ੍ਰੇਰਕ
ਫਰੀਦਾਬਾਦ, 18 ਜੁਲਾਈ
ਡਿਪਟੀ ਕਮਿਸ਼ਨਰ ਪੁਲੀਸ ਸੈਂਟਰਲ ਜਸਲੀਨ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਖੇੜੀ ਪੁਲ ਪੁਲੀਸ ਨੇ ਡਰੱਗਜ਼ ਇੰਸਪੈਕਟਰ ਨਾਲ ਮਿਲ ਕੇ ਇਕ ਮੈਡੀਕਲ ਸਟੋਰ ਸੰਚਾਲਕ ਦੀ ਗੱਡੀ ਵਿੱਚੋਂ ਅਵਿਲ ਦੇ 72 ਟੀਕੇ ਬਰਾਮਦ ਕੀਤੇ ਹਨ। ਪੁਲੀਸ ਬੁਲਾਰੇ ਨੇ ਦੱਸਿਆ ਕਿ ਮਹਿੰਦਰ ਵਾਸੀ ਸੈਕਟਰ-16 ਫਰੀਦਾਬਾਦ ਨੇ ਹਨੂੰਮਾਨ ਨਗਰ ਭਾਰਤ ਕਲੋਨੀ ਵਿੱਚ ਸ਼ਰਮਾ ਮੈਡੀਕਲ ਸਟੋਰ ਦੇ ਨਾਂ ’ਤੇ ਮੈਡੀਕਲ ਸਟੋਰ ਖੋਲ੍ਹਿਆ ਹੋਇਆ ਹੈ। ਖੇੜੀ ਪੁਲ ਥਾਣਾ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਮੈਡੀਕਲ ਸਟੋਰ ’ਤੇ ਨਸ਼ੇ ਦੇ ਟੀਕੇ ਵੇਚੇ ਜਾ ਰਹੇ ਹਨ। ਸੂਚਨਾ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਦੀ ਟੀਮ ਨੇ ਡਰੱਗ ਇੰਸਪੈਕਟਰ ਪੂਜਾ ਚੌਧਰੀ ਨੂੰ ਮੌਕੇ ‘ਤੇ ਬੁਲਾਇਆ। ਇਸ ਕਾਰਵਾਈ ਦੌਰਾਨ ਮਹਿੰਦਰ ਦੀ ਗੱਡੀ ਵਿੱਚੋਂ ਅਵਿਲ ਦੇ 72 ਟੀਕੇ ਬਰਾਮਦ ਹੋਏ। ਮੈਡੀਕਲ ਸਟੋਰ ਸੰਚਾਲਕ ਬਰਾਮਦ ਕੀਤੇ ਟੀਕਿਆਂ ਦੀ ਖਰੀਦ-ਵੇਚ ਸਬੰਧੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸ ਦੌਰਾਨ ਅਵਿਲ ਦੇ 72 ਟੀਕੇ ਬਰਾਮਦ ਕਰਕੇ ਡਰੱਗ ਵਿਭਾਗ ਨੇ ਜ਼ਬਤ ਕਰ ਲਏ ਹਨ। ਜ਼ਿਕਰਯੋਗ ਹੈ ਕਿ ਅੱਜ ਕੱਲ੍ਹ ਨਸ਼ੇ ਦੇ ਆਦੀ ਲੋਕ ਨਸ਼ਾ ਕਰਨ ਲਈ ਅਵਿਲ ਇੰਜੈਕਸ਼ਨ ਦੀ ਵਰਤੋਂ ਕਰਦੇ ਹਨ।

Advertisement

Advertisement
Advertisement