ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਸਟਰੇਲੀਆ: ਹੁਨਰਮੰਦਾਂ ਦੀ ਘਾਟ ਪੂਰੀ ਕਰਨ ’ਚ ਭਾਰਤ ਸਿਖਰ ’ਤੇ

07:34 AM Dec 29, 2023 IST

ਸਿਡਨੀ (ਗੁਰਚਰਨ ਸਿੰਘ ਕਾਹਲੋਂ): ਆਸਟਰੇਲੀਆ ਦਾ ਪੱਕਾ ਆਵਾਸ ਵੀਜ਼ਾ ਲੈਣ ਵਿੱਚ ਭਾਰਤ ਦੇ ਹੁਨਰਮੰਦਾਂ ਨੇ ਸੰਸਾਰ ਦੇ ਬਾਕੀ ਸਾਰੇ ਮੁਲਕਾਂ ਨੂੰ ਪਛਾੜ ਦਿੱਤਾ ਹੈ। ਭਾਰਤੀ ਕਾਮੇ ਆਸਟਰੇਲੀਆ ਦੇ ਰੁਜ਼ਗਾਰਾਂ ਵਿੱਚ ਆਪਣੇ ਹੁਨਰ ਨਾਲ ਅੱਗੇ ਆ ਰਹੇ ਹਨ। ਇਨ੍ਹਾਂ ਵਿੱਚ ਬਹੁਤੇ ਪੰਜਾਬੀ ਹਨ। ਆਸਟਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਾਲ 2022-23 ਦੀ ਮਾਈਗ੍ਰੇਸ਼ਨ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਆਸਟਰੇਲੀਆ ਨੇ ਹੁਨਰਮੰਦ ਸ਼੍ਰੇਣੀ ਵਿੱਚ ਕੁੱਲ 1,42,400 ਅਤੇ ਹੋਰ ਸ਼੍ਰੇਣੀਆਂ ਵਿੱਚ 52,660 ਪੀਆਰ ਵੀਜ਼ੇ ਦਿੱਤੇ ਹਨ। ਇਨ੍ਹਾਂ ’ਚ ਭਾਰਤ ਦੇ 36,251 ਨੌਜਵਾਨਾਂ ਨੂੰ ਪੱਕੀ ਪੀਆਰ ਦਿੱਤੀ ਗਈ ਹੈ। ਨਵੇਂ ਵਿੱਤੀ ਵਰ੍ਹੇ ਵਿੱਚ 1 ਲੱਖ 90 ਹਜ਼ਾਰ ਅਰਜ਼ੀਆਂ ਨੂੰ ਪੀਆਰ ਦਿੱਤੀ ਜਾਣ ਦੀ ਸੰਭਾਵਨਾ ਹੈ।

Advertisement

Advertisement