ਬਜਟ ਅਰਥਚਾਰੇ ਲਈ ਸ਼ੁਭ ਸੰਕੇਤ: ਅਰਥਸ਼ਾਸਤਰੀ
ਨਵੀਂ ਦਿੱਲੀ, 23 ਜੁਲਾਈ
ਅਰਥਸ਼ਾਸਤਰੀਆਂ ਨੇ ਬਜਟ 2024-25 ਨੂੰ ਰੁਜ਼ਗਾਰ ਸਿਰਜਣ, ਮਹਿੰਗਾਈ ਪ੍ਰਬੰਧਨ ਅਤੇ ਵਿੱਤੀ ਸੂਝ-ਬੂਝ ’ਤੇ ਕੇਂਦਰਤ ਦੱਸਦਿਆਂ ਇਸ ਨੂੰ ਅਰਥਚਾਰੇ ਲਈ ਸ਼ੁਭ ਸੰਕੇਤ ਕਰਾਰ ਦਿੱਤਾ ਹੈ। ਨੀਤੀ ਆਯੋਗ ਦੇ ਸਾਬਕਾ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਰੁਜ਼ਗਾਰ ਅਤੇ ਹੁਨਰ ਵਿਕਾਸ ਨੂੰ ਖਾਸ ਤਵੱਜੋ ਦਿੱਤੀ ਹੈ। ਐੱਨਆਈਪੀਐੱਫਪੀ ਦੇ ਪ੍ਰੋਫੈਸਰ ਪਿਨਾਕੀ ਚੱਕਰਵਰਤੀ ਨੇ ਕਿਹਾ ਕਿ ਕਰਜ਼ੇ ਤੇ ਵਿੱਤੀ ਘਾਟੇ ਨੂੰ ਘਟਾਉਣ ਲਈ ਸੂਝ-ਬੂਝ ਨਾਲ ਚੱਲਣਾ ਜਾਰੀ ਰੱਖਣਾ ਹੋਵੇਗਾ। ਐੱਨਆਈਪੀਐੱਫਸੀ ਦੇ ਪ੍ਰੋਫੈਸਰ ਐੱਨਆਰ ਭਾਨੂਮੂਰਤੀ ਨੇ ਕਿਹਾ ਕਿ ਬਜਟ ਵਿੱਚ ਕੁੱਝ ਬਿਹਤਰ ਵਿੱਤੀ ਸੰਭਾਵਨਾ ਦੇ ਨਾਲ-ਨਾਲ ਨੌਕਰੀਆਂ ਵੱਲ ਵੀ ਧਿਆਨ ਦਿੱਤਾ ਗਿਆ ਹੈ। ਉਦਯੋਗਿਕ ਵਿਕਾਸ ਅਧਿਐਨ ਸੰਸਥਾ (ਆਈਐੱਸਆਈਡੀ) ਦੇ ਡਾਇਰੈਕਟਰ ਨਾਗੇਸ਼ ਕੁਮਾਰ ਕਿਹਾ ਕਿ ਬਜਟ ਵਿਆਪਕ ਖੇਤਰ ਨੂੰ ਆਪਣੇ ਘੇਰੇ ਵਿੱਚ ਲਿਆਉਂਦਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਸਾਬਕਾ ਅਰਥਸ਼ਾਸਤਰੀ ਪ੍ਰੋਫੈਸਰ ਅਰੁਣ ਕੁਮਾਰ ਨੇ ਕਿਹਾ ਕਿ ਕਿਸੇ ਖੇਤਰ ਨੂੰ ਪਹਿਲ ਦੇਣ ਲਈ ਉਸ ਦੇ ਬਜਟ ਨੂੰ ਕਾਫ਼ੀ ਹੱਦ ਤਕ ਵਧਾਉਣਾ ਹੋਵੇਗਾ। -ਪੀਟੀਆਈ