For the best experience, open
https://m.punjabitribuneonline.com
on your mobile browser.
Advertisement

ਫ਼ਿਲਮ ‘ਇੰਡੀਅਨ 2’ ਦਾ ਆਡੀਓ ਲਾਂਚ

08:55 AM Jun 03, 2024 IST
ਫ਼ਿਲਮ ‘ਇੰਡੀਅਨ 2’ ਦਾ ਆਡੀਓ ਲਾਂਚ
Advertisement

ਮੁੰਬਈ: ਫ਼ਿਲਮ ‘ਇੰਡੀਅਨ 2’ ਦੇ ਨਿਰਮਾਤਾਵਾਂ ਵੱਲੋਂ ਚੇਨੱਈ ਵਿੱਚ ਫ਼ਿਲਮ ਦਾ ਆਡੀਓ ਲਾਂਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਅਦਾਕਾਰ ਕਮਲ ਹਾਸਨ, ਕਾਜਲ ਅਗਰਵਾਲ, ਰਕੁਲ ਪ੍ਰੀਤ ਸਿੰਘ, ਫ਼ਿਲਮਸਾਜ਼ ਲੋਕੇਸ਼ ਕਾਨਗਰਾਜ ਅਤੇ ਨੈਲਸਨ ਹਾਜ਼ਰ ਸਨ। ਕਮਨ ਹਾਸਨ ਨੇ ਕਾਲੇ ਕੱਪੜੇ ਅਤੇ ਇਨ੍ਹਾਂ ਨਾਲ ਮੇਲ ਖਾਂਦੀ ਟੋਪੀ ਪਾਈ ਹੋਈ ਸੀ। ਇਸੇ ਤਰ੍ਹਾਂ ਰਕੁਲ ਕਾਲੀ ਚਮਕਦਾਰ ਸਾੜ੍ਹੀ ਵਿੱਚ ਖੂਬਸੂਰਤ ਲੱਗ ਰਹੀ ਸੀ ਜਦਕਿ ਕਾਜਲ ਨੇ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਸੀ। ਇਸ ਦੌਰਾਨ ‘ਇੰਡੀਅਨ 2’ ਦੇ ਸੰਗੀਤਕਾਰ ਅਨਿਰੁੱਧ ਰਵੀਚੰਦਰ ਨੇ ਆਪਣੀ ਪੇਸ਼ਕਾਰੀ ਨਾਲ ਸਮਾਂ ਬੰਨ੍ਹ ਦਿੱਤਾ। ਫ਼ਿਲਮ ਦੇ ਪ੍ਰੋਡਕਸ਼ਨ ਹਾਊਸ ਲਾਇਕਾ ਪ੍ਰੋਡਕਸ਼ਨਜ਼ ਨੇ ਸਮਾਗਮ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਮਾਗਮ ਵਿੱਚ ਅਦਾਕਾਰਾ ਮੌਨੀ ਰਾਏ ਅਤੇ ਉਰਵਸ਼ੀ ਰੌਤੇਲਾ ਨੇ ਵੀ ਪੇਸ਼ਕਾਰੀ ਦਿੱਤੀ। ਐੱਸ ਸ਼ੰਕਰ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਇੰਡੀਅਨ 2’ 12 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਸਾਲ 1996 ਵਿੱਚ ਰਿਲੀਜ਼ ਹੋਈ ਫਿਲਮ ‘ਇੰਡੀਅਨ’ ਦਾ ਹੀ ਅਗਲਾ ਭਾਗ ਹੈ। ਪਹਿਲੀ ਫ਼ਿਲਮ ਵਿੱਚ ਵੀ ਕਮਲ ਹਾਸਨ ਨੇ ਹੀ ਮੁੱਖ ਕਿਰਦਾਰ ਨਿਭਾਇਆ ਸੀ ਅਤੇ ਨਿਰਦੇਸ਼ਨ ਵੀ ਐੱਸ ਸ਼ੰਕਰ ਨੇ ਹੀ ਕੀਤਾ ਸੀ। ਹਾਲ ਹੀ ਵਿੱਚ ਨਿਰਮਾਤਾਵਾਂ ਨੇ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਸੀ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×