For the best experience, open
https://m.punjabitribuneonline.com
on your mobile browser.
Advertisement

ਕਿਸਾਨ ਅੰਦੋਲਨ ਬਹਾਨੇ ਬਦਅਮਨੀ ਫੈਲਾਉਣ ਦੀਆਂ ਕੋਸ਼ਿਸ਼ਾਂ: ਆਰਐੱਸਐੱਸ

08:01 AM Mar 17, 2024 IST
ਕਿਸਾਨ ਅੰਦੋਲਨ ਬਹਾਨੇ ਬਦਅਮਨੀ ਫੈਲਾਉਣ ਦੀਆਂ ਕੋਸ਼ਿਸ਼ਾਂ  ਆਰਐੱਸਐੱਸ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਾਗਪੁਰ, 16 ਮਾਰਚ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੇ ਅੱਜ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ‘‘ਕਿਸਾਨ ਅੰਦੋਲਨ ਦੇ ਬਹਾਨੇ ਬਦਅਮਨੀ ਫੈਲਾਉਣ ਦੀਆਂ ਕੋਸ਼ਿਸ਼ਾਂ’’ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਆਰਐੱਸਐੱਸ ਨੇ ਨਾਲ ਹੀ ਕਿਹਾ ਕਿ ‘‘ਵੱਖਵਾਦੀ ਅਤਿਵਾਦ’’ ਨੇ ਇਸ ਅੰਦੋਲਨ ਰਾਹੀਂ ਪੰਜਾਬ ’ਚ ਫਿਰ ਆਪਣਾ ‘‘ਸਿਰ’’ ਚੁੱਕਿਆ ਹੈ।’’ ਆਰਐੱਸਐੱਸ ਨੇ ਇਹ ਵੀ ਆਖਿਆ ਕਿ ਪੱਛਮੀ ਬੰਗਾਲ ਦੇ ਸੰਦੇਸ਼ਖਲੀ ਵਿੱਚ ‘‘ਸੈਂਕੜੇ ਮਾਵਾਂ ਤੇ ਭੈਣਾਂ ਖ਼ਿਲਾਫ਼ ਕੀਤੇ ਗਏ ਜ਼ੁਲਮ’’ ਨੇ ਪੂਰੇ ਸਮਾਜ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੰਘ ਨੇ ਮਨੀਪੁਰ ਵਿੱਚ ਜਾਤੀ ਸੰਘਰਸ਼ ’ਤੇ ਵੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਇਸ ਨਾਲ ਸਮਾਜ ਦੇ ਦੋ ਵਰਗਾਂ ਮੈਤੇਈ ਤੇ ਕੁੱਕੀ ਵਿਚਾਲੇ ‘‘ਬੇਭਰੋਸਗੀ’’ ਪੈਦਾ ਹੋਈ, ਜਿਹੜੀ ‘‘ਗਹਿਰੇ ਜ਼ਖਮਾਂ’’ ਦਾ ਕਾਰਨ ਬਣੀ।
ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦੇ ਵਿਚਾਰਕ ਮਾਰਗਦਰਸ਼ਕ ਆਰਐੱਸਐੱਸ ਨੇ ਇਹ ਟਿੱਪਣੀ ਸ਼ੁੱਕਰਵਾਰ ਨੂੰ ਨਾਗਪੁਰ ਵਿੱਚ ਸ਼ੁਰੂ ਹੋਏ ਸੰਘ ਦੇ ਸਾਲਾਨਾ ‘ਅਖਿਲ ਭਾਰਤੀ ਪ੍ਰਤੀਨਿਧ’ ਸੰਮੇਲਨ ’ਚ ਜਨਰਲ ਸਕੱਤਰ ਦੱਤਾਤ੍ਰੇਅ ਹੋਸਬਲੇ ਵੱਲੋਂ ਪੇਸ਼ ਆਪਣੀ ਸਾਲਾਨਾ ਰਿਪੋਰਟ 2023-24 ਵਿੱਚ ਕੀਤੀ। ‘‘ਕੌਮੀ ਦ੍ਰਿਸ਼’’ ਸਿਰਲੇਖ ਵਾਲੀ ਰਿਪੋਰਟ ’ਦੇ ਆਖਰੀ ਹਿੱਸੇ ’ਚ ਦੇਸ਼ ਵਿੱਚ ਵੱਖ-ਵੱਖ ਘਟਨਾਵਾਂ ਅਤੇ ਘਟਨਾਕ੍ਰਮਾਂ ਬਾਰੇ ਗੱਲ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਕਿ ਸਾਲ 2024 ਨੂੰ ਉੱਤਰ ਪ੍ਰਦੇਸ਼ ’ਚ ਅਯੁੱਧਿਆ ਦੇ ਨਵੇਂ ਮੰਦਰ ’ਚ ਸ੍ਰੀ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਸੁਨਹਿਰੇ ਵਰ੍ਹੇ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×