For the best experience, open
https://m.punjabitribuneonline.com
on your mobile browser.
Advertisement

ਮੂਰਤੀ ਸਥਾਪਨਾ ਸਮਾਗਮ ਦੀ ਕੋਸ਼ਿਸ਼ ਮੋਦੀ ਨੂੰ ਨੁਕਸਾਨ ਪਹੁੰਚਾਏਗੀ: ਮਨੀਸ਼ੰਕਰ

07:35 AM Jan 14, 2024 IST
ਮੂਰਤੀ ਸਥਾਪਨਾ ਸਮਾਗਮ ਦੀ ਕੋਸ਼ਿਸ਼ ਮੋਦੀ ਨੂੰ ਨੁਕਸਾਨ ਪਹੁੰਚਾਏਗੀ  ਮਨੀਸ਼ੰਕਰ
ਕੇਰਲ ਸਾਹਿਤ ਮੇਲੇ ਦੌਰਾਨ ਸੰਬੋਧਨ ਕਰਦੇ ਹੋਏ ਮਨੀਸ਼ੰਕਰ ਅਈਅਰ। -ਫੋਟੋ: ਪੀਟੀਆਈ
Advertisement

ਕੋਜ਼ੀਕੋੜ (ਕੇਰਲਾ), 13 ਜਨਵਰੀ
ਕਾਂਗਰਸ ਆਗੂ ਮਨੀਸ਼ੰਕਰ ਅਈਅਰ ਨੇ ਅਯੁੱਧਿਆ ’ਚ ਮੂਰਤੀ ਸਥਾਪਨਾ ਸਮਾਗਮ ’ਚ ਚਾਰ ਸ਼ੰਕਰਾਚਾਰੀਆਂ ਦੇ ਸ਼ਾਮਲ ਹੋਣ ਤੋਂ ਇਨਕਾਰ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ‘ਨਿੱਜੀ ਤੌਰ ’ਤੇ ਮੂਰਤੀ ਸਥਾਪਨਾ ਸਮਾਗਮ ਕਰਾਉਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਸ਼ਿਸ਼ ਮਹਿੰਗੀ ਸਾਬਤ ਹੋਵੇਗੀ।’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਦਿਖਾਈ ਦੇਣ ਦੀ ਸ਼ੁਰੂਆਤ ਹੈ ਕਿ ‘ਅਸਲੀ ਹਿੰਦੂ’ ਕੌਣ ਹੈ ਜੋ ‘ਹਿੰਦੂ ਧਰਮ’ ਤੇ ‘ਹਿੰਦੂਤਵ’ ਵਿਚਾਲੇ ਫਰਕ ਜਾਣਦਾ ਹੋਵੇ। ਅੱਈਅਰ ਨੇ ਕੇਰਲ ਸਾਹਿਤ ਮੇਲੇ ਦੌਰਾਨ ਬੀਤੇ ਦਿਨ ਇੱਥੇ ਕਿਹਾ, ‘ਨਿੱਜੀ ਤੌਰ ’ਤੇ ਪ੍ਰੋਗਰਾਮ ’ਚ ਹਾਜ਼ਰ ਹੋਣ ਅਤੇ ਧਾਰਮਿਕ ਸਮਾਗਮ ਕਰਾਉਣ ਦੀ ਮੋਦੀ ਦੀ ਕੋਸ਼ਿਸ਼ ਨੂੰ ਹਿੰਦੂ ਧਰਮ ਦੇ ਮੱਠਾਂ ਦੇ ਮੁਖੀ ਮੰਨੇ ਜਾਣ ਵਾਲੇ ਚਾਰ ਸ਼ੰਕਰਾਚਾਰੀਆਂ ਤੋਂ ਇੰਨੀ ਸਖਤ ਨਾਮਨਜ਼ੂਰੀ ਮਿਲੀ ਹੈ ਕਿ ਇਹ ਸਭ ਪੁੱਠਾ ਪੈਣ ਵਾਲਾ ਹੈ। ਇਹ ਦਾਅ ਉਨ੍ਹਾਂ (ਮੋਦੀ) ’ਤੇ ਭਾਰੀ ਪੈਣ ਵਾਲਾ ਹੈ।’ ਅੱਈਅਰ ਨੇ ਦਾਅਵਾ ਕੀਤਾ, ‘ਜ਼ਿਆਦਾਤਰ ਹਿੰਦੂਆਂ, ਘੱਟੋ ਘੱਟ 50 ਫੀਸਦ ਨੇ ਕਦੀ ਵੀ ਹਿੰਦੁਤਵ ਲਈ ਵੋਟ ਨਹੀਂ ਪਾਈ। ਇਹ ਚੋਣਾਂ ਕਰਾਉਣ ਦਾ ਢੰਗ ਹੈ ਜਿਸ ਕਾਰਨ ਪਿਛਲੇ 10 ਸਾਲਾਂ ’ਚ ਹਿੰਦੁਤਵ ਦੀ ਤਾਕਤ ਵਧੀ ਹੈ।’ -ਪੀਟੀਆਈ

Advertisement

ਰਾਸ਼ਟਰਪਤੀ ਮੁਰਮੂ ਕਰਨ ਮੂਰਤੀ ਸਥਾਪਨਾ: ਊਧਵ

ਮੁੰਬਈ: ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਅੱਜ ਮੰਗ ਕੀਤੀ ਕਿ ਅਯੁੱਧਿਆ ਦੇ ਰਾਮ ਮੰਦਰ ’ਚ ਮੂਰਤੀ ਸਥਾਪਨਾ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਮੁਰਮੂ ਨੂੰ ਨਾਸਿਕ ਦੇ ਕਾਲਾਰਾਮ ਮੰਦਰ ਲਈ ਵੀ ਸੱਦਾ ਦੇਣਗੇ। ਠਾਕਰੇ ਨੇ ਕਿਹਾ ਕਿ ਗੁਜਰਾਤ ’ਚ ਸੋਮਨਾਥ ਮੰਦਰ ਦੀ ਮੁੜ ਉਸਾਰੀ ਮਗਰੋਂ ਰਸਮੀ ਸਮਾਗਮ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਕੀਤਾ ਸੀ। ਉਨ੍ਹਾਂ ਕਿਹਾ, ‘ਇਹ (ਅਯੁੱਧਿਆ ਰਾਮ ਮੰਦਰ) ਦੇਸ਼ ਦੇ ਮਾਣ-ਸਨਮਾਨ ਦਾ ਮਾਮਲਾ ਹੈ। ਇਸ ਲਈ ਮੂਰਤੀ ਸਥਾਪਨਾ ਸਮਾਗਮ ਰਾਸ਼ਟਰਪਤੀ ਮੁਰਮੂ ਵੱਲੋਂ ਕੀਤਾ ਜਾਣਾ ਚਾਹੀਦਾ ਹੈ।’ -ਪੀਟੀਆਈ

ਮੁੱਖ ਮਹਿਮਾਨਾਂ ਨੂੰ ਤੋਹਫੇ ’ਚ ਮਿਲੇਗੀ ਰਾਮ ਮੰਦਰ ਦੀ ਮਿੱਟੀ

ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਕਿ 22 ਜਨਵਰੀ ਨੂੰ ਮੂਰਤੀ ਸਥਾਪਨਾ ਦਿਵਸ ਸਮਾਗਮ ’ਚ ਆਉਣ ਵਾਲੇ ਸਾਰੇ ਮਹਿਮਾਨਾਂ ਨੂੰ ਤੋਹਫੇ ਵਜੋਂ ‘ਰਾਮਰਜ’ (ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਸਮੇਂ ਨਿਕਲੀ ਮਿੱਟੀ) ਦਿੱਤੀ ਜਾਵੇਗੀ। ਇਸੇ ਦੌਰਾਨ ਇੱਕ ਅਧਿਕਾਰੀ ਨੇ ਦੱਸਿਆ ਕਿ ਸਮਾਗਮ ਦੇ ਸਿੱਧੇ ਪ੍ਰਸਾਰਨ ਲਈ ਦੂਰਦਰਸ਼ਨ ਵੱਲੋਂ ਅਯੁੱਧਿਆ ’ਚ ਵੱਖ ਵੱਖ ਥਾਵਾਂ ’ਤੇ ਤਕਰੀਬਨ 40 ਕੈਮਰੇ ਲਾਏ ਜਾਣਗੇ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×