ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਕਾਬੂ; ਪੁਲੀਸ ਹਵਾਲੇ ਕੀਤਾ

03:33 PM Jul 07, 2024 IST

ਪੱਤਰ ਪ੍ਰੇਰਕ
ਫਿਲੌਰ, 7 ਜੁਲਾਈ
ਪਿੰਡ ਅੱਟੀ ਦੇ ਗੁਰਦੁਆਰਾ ਸਿੰਘ ਸਭਾ ’ਚ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਇਸ ਦੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੋਬਿੰਦ ਸਿੰਘ ਨੇ ਦੱਸਿਆ ਕਿ ਸਵੇਰੇ ਜਦ ਉਹ ਨਿਤਨੇਮ ਦੀ ਅਰਦਾਸ ਕਰ ਰਿਹਾ ਸੀ ਤਾਂ ਇੱਕ ਵਿਅਕਤੀ ਦਰਬਾਰ ਸਾਹਿਬ ਅੰਦਰ ਗਿਆ ਅਤੇ ਉਥੇ ਪਏ ਹੋਏ ਜਿੰਦਰੇ ਨੂੰ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਦਰਬਾਰ ਸਾਹਿਬ ’ਚ ਪਿਆ ਕਾਰਪਿਟ ਚੁੱਕ ਕੇ ਗਲਤ ਹਰਕਤਾਂ ਕਰਨ ਲੱਗਾ। ਇਸ ਮੌਕੇ ’ਤੇ ਹਾਜ਼ਰ ਸੰਗਤ ਵਲੋਂ ਸੁਚੇਤ ਹੋਣ ’ਤੇ ਉਹ ਬਾਹਰ ਭੱਜ ਗਿਆ ਜਿਸ ਨਾਲ ਗੁਰੂ ਸਾਹਿਬ ਦੀ ਬੇਅਦਬੀ ਹੋਣ ਤੋਂ ਬਚਾਅ ਹੋ ਗਿਆ। ਇਸ ਨੂੰ ਮਗਰੋਂ ਕਾਬੂ ਕਰ ਲਿਆ ਗਿਆ। ਪ੍ਰਬੰਧਕ ਕਮੇਟੀ ਨੂੰ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਾ ਕਿ ਇਹ ਵਿਅਕਤੀ ਪਹਿਲਾਂ ਨਿਸ਼ਾਨ ਸਾਹਿਬ ’ਤੇ ਬਾਲਟੀ ਅਤੇ ਵਾਈਪਰ ਮਾਰ ਰਿਹਾ ਸੀ। ਪਿੰਡ ਵਾਸੀਆਂ ਨੇ ਕਾਬੂ ਕਰਕੇ ਜਦ ਤਲਾਸ਼ੀ ਲਈ ਤਾਂ ਉਸ ਪਾਸੋਂ ਬੀੜੀਆਂ, ਤੰਬਾਕੂ ਆਦਿ ਮਿਲੀਆਂ। ਸੂਚਨਾ ਮਿਲਣ ’ਤੇ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਪੁੱਜੇ ਜਿਨ੍ਹਾਂ ਵਲੋਂ ਕੀਤੀ ਪੁਛਗਿੱਛ ’ਤੇ ਉਸ ਨੇ ਆਪਣਾ ਨਾਮ ਗਣੇਸ਼ ਖੜਗਾ ਪੁੱਤਰ ਬਲ ਬਹਾਦਰ ਖੜਗਾ ਵਾਸੀ ਨੇਪਾਲ ਦੱਸਿਆ। ਇਸ ਸਬੰਧੀ ਪਿੰਡ ਦੇ ਸਰਪੰਚ ਸੋਹਣ ਲਾਲ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਵਿਅਕਤੀ ਮੰਦਬੁੱਧੀ ਹਨ ਤਾਂ ਇਨ੍ਹਾਂ ਨੂੰ ਗੁਰਦੁਆਰੇ ਹੀ ਕਿਉਂ ਦਿਸਦੇ ਹਨ।

Advertisement

Advertisement