ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਠੇਕੇ ’ਤੇ ਹਮਲਾ ਕਰ ਕੇ ਨਗਦੀ ਤੇ ਸ਼ਰਾਬ ਲੁੱਟੀ

07:57 AM Jul 19, 2023 IST

ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੁਲਾਈ
ਡਾਬਾ ਲੁਹਾਰਾ ਰੋਡ ’ਤੇ ਸੋਮਵਾਰ ਦੀ ਦੇਰ ਰਾਤ ਨੂੰ ਕੁਝ ਹਥਿਆਰਬੰਦ ਨੌਜਵਾਨਾਂ ਨੇ ਸ੍ਰੀ ਗੰਗਾ ਨਗਰ ਕੰਪਨੀ ਦੇ ਸ਼ਰਾਬ ਦੇ ਠੇਕੇ ’ਤੇ ਹਮਲਾ ਕਰ ਦਿੱਤਾ। ਹਮਲਾਵਰ ਠੇਕੇ ਦੇ ਅੰਦਰਲੇ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਕੇ 90 ਹਜ਼ਾਰ ਨਗਦੀ ਸਣੇ ਸ਼ਰਾਬ ਦੀਆਂ ਬੋਤਲਾਂ ਲੁੱਟ ਕੇ ਫ਼ਰਾਰ ਹੋ ਗਏ। ਇਸ ਦੌਰਾਨ ਵਿੱਚ ਬਚਾਅ ਕਰਨ ਆਏ ਕਰਿੰਦਿਆਂ ਨੂੰ ਵੀ ਹਮਲਾਵਰਾਂ ਨੇ ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਮੁਲਜ਼ਮਾਂ ਦੇ ਫ਼ਰਾਰ ਹੋਣ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਥਾਣਾ ਡਾਬਾ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਹਾਤਾ ਮਾਲਕ ਸੰਦੀਪ ਨੇ ਦੱਸਿਆ ਕਿ ਦਨਿ ਦੇ ਸਮੇਂ ਕੁਝ ਨੌਜਵਾਨ ਸ਼ਰਾਬ ਪੀਣ ਲਈ ਉਨ੍ਹਾਂ ਦੇ ਅਹਾਤੇ ’ਤੇ ਆਏ ਸਨ। ਸੰਦੀਪ ਅਨੁਸਾਰ ਉਸ ਦੇ ਪਿਤਾ ਤੇ ਮੁਲਾਜ਼ਮਾਂ ਨਾਲ ਨੌਜਵਾਨਾਂ ਨੇ ਬਹਿਸਬਾਜ਼ੀ ਕੀਤੀ ਤੇ ਧਮਕੀਆਂ ਦੇਣ ਲੱਗੇ। ਸੂਚਨਾ ਮਿਲਣ ਤੋਂ ਬਾਅਦ ਉਹ ਜਦੋਂ ਅਹਾਤੇ ’ਤੇ ਪੁੱਜੇ ਤਾਂ ਦੁਕਾਨ ਦੇ ਬਾਹਰ ਹਮਲਾਵਰਾਂ ਨੇ ਉਸ ਦੀ ਕਾਰ ’ਤੇ ਹਮਲਾ ਕਰ ਕੇ ਸ਼ੀਸ਼ਾ ਤੋੜ ਦਿੱਤਾ। ਫਲਾਇੰਗ ਟੀਮ ਠੇਕੇ ’ਤੇ ਅਚਾਨਕ ਆਈ ਹੋਈ ਸੀ ਜਨਿ੍ਹਾਂ ਨੇ ਨੌਜਵਾਨਾਂ ਨੂੰ ਉੱਥੋਂ ਭਜਾਇਆ। ਸੰਦੀਪ ਅਨੁਸਾਰ ਦਨਿ ਸਮੇਂ ਹੋਈ ਬਹਿਸ ਦੀ ਰੰਜਿਸ਼ ਰੱਖ ਕੇ ਦੇਰ ਰਾਤ ਨੂੰ 25 ਤੋਂ 30 ਦੇ ਕਰੀਬ ਨੌਜਵਾਨ ਆਏ ਤੇ ਠੇਕੇ ’ਤੇ ਹਮਲਾ ਕਰ ਦਿੱਤਾ। ਉਹ ਦਵਾਈ ਲੈਣ ਲਈ ਡਾਕਟਰ ਕੋਲ ਗਿਆ ਸੀ। ਇੰਨੇ ’ਚ ਬਦਮਾਸ਼ਾਂ ਨੇ ਅਹਾਤੇ ਅਤੇ ਠੇਕੇ ’ਤੇ ਹਮਲਾ ਕੀਤਾ। ਹਮਲਾਵਾਰਾਂ ਕੋਲ ਪਿਸਤੌਲ, ਤੇਜ਼ਧਾਰ ਹਥਿਆਰ ਤੇ ਰਾਡਾਂ ਆਦਿ ਸਨ। ਉਨ੍ਹਾਂ ਨੇ 3-4 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਹਮਲਾਵਰਾਂ ਨੇ ਠੇਕੇ ’ਤੇ ਇੱਟਾਂ ਵੀ ਵਰ੍ਹਾਈਆਂ ਤੇ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਤੋੜ ਦਿੱਤੀਆਂਂ। ਉਹ ਗੱਲੇ ’ਚ ਪਏ 90 ਹਜ਼ਾਰ ਨਗਦ ਤੇ ਸ਼ਰਾਬ ਦੀਆਂ ਬੋਤਲਾਂ ਲੁੱਟ ਕੇ ਫ਼ਰਾਰ ਹੋ ਗਏ।
ਥਾਣਾ ਡਾਬਾ ਦੇ ਐਸਐਚਓ ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦਾ ਪਤਾ ਲਾਇਆ ਜਾ ਰਿਹਾ ਹੈ। ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Advertisement

Advertisement
Tags :
ਸ਼ਰਾਬਹਮਲਾਠੇਕੇਨਗਦੀਲੁੱਟੀ