For the best experience, open
https://m.punjabitribuneonline.com
on your mobile browser.
Advertisement

ਦਰਜਨ ਨੌਜਵਾਨਾਂ ਵੱਲੋਂ ਡਾਗਾਂ ਤੇ ਰਾਡਾਂ ਨਾਲ ਹਮਲਾ; ਛੇ ਜ਼ਖ਼ਮੀ

08:55 AM Jun 30, 2024 IST
ਦਰਜਨ ਨੌਜਵਾਨਾਂ ਵੱਲੋਂ ਡਾਗਾਂ ਤੇ ਰਾਡਾਂ ਨਾਲ ਹਮਲਾ  ਛੇ ਜ਼ਖ਼ਮੀ
Advertisement

ਦਵਿੰਦਰ ਸਿੰਘ
ਯਮੁਨਾਨਗਰ, 29 ਜੂਨ
ਸ਼ਹਿਰ ਦੇ ਓਬਰਾਏ ਪੈਲੇਸ ਵਿੱਚ ਬੱਚੇ ਦੇ ਜਨਮ ਦਿਨ ਮੌਕੇ ਜਸ਼ਨ ਮਨਾਉਣ ਲਈ ਚੱਲ ਰਹੇ ਸਮਾਗਮ ਵਿੱਚ ਦਰਜਨ ਭਰ ਨੌਜਵਾਨਾਂ ਨੇ ਆ ਕੇ ਲਾਠੀਆਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਸਮਾਗਮ ਵਿੱਚ ਸ਼ਾਮਲ ਅੱਧੀ ਦਰਜਨ ਲੋਕ ਜ਼ਖ਼ਮੀ ਹੋ ਗਏ। ਪੁਲੀਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਚਾਰ ਨੌਜਵਾਨਾਂ ਨੂੰ ਨਾਮਜ਼ਦ ਕਰ ਲਿਆ ਅਤੇ ਕੁਝ ਹੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਪਠਾਨਕੋਟ ਦੇ ਰਹਿਣ ਵਾਲੇ ਪੰਕਜ ਸ਼ਰਮਾ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਮੁੰਡਾ ਮਾਜਰਾ ਵਾਸੀ ਸੌਰਭ ਸ਼ਰਮਾ ਦੇ ਘਰ ਰੱਖੇ ਜਨਮ ਦਿਨ ਸਮਾਗਮ ’ਚ ਆਏ ਸਨ। ਉਸ ਦੇ ਬੱਚੇ ਦਾ ਜਨਮ ਦਿਨ ਸਮਾਗਮ ਸ਼ਹਿਰ ਦੇ ਓਬਰਾਏ ਪੈਲੇਸ ਵਿੱਚ ਕਰਵਾਇਆ ਜਾ ਰਿਹਾ ਸੀ। ਰਾਤ ਕਰੀਬ ਸਾਢੇ ਗਿਆਰਾਂ ਵਜੇ ਜਦੋਂ ਉਹ ਪ੍ਰੋਗਰਾਮ ਵਿੱਚ ਮੌਜੂਦ ਸਨ ਤਾਂ ਇੱਕ ਦਰਜਨ ਨੌਜਵਾਨ ਹੱਥਾਂ ਵਿੱਚ ਗੰਡਾਸੀਆਂ, ਡੰਡੇ ਅਤੇ ਬੀਂਡੇ ਲੈ ਕੇ ਆਏ। ਮੁਲਜ਼ਮਾਂ ਨੇ ਆਉਂਦੇ ਸਾਰ ਹਮਲਾ ਕਰ ਦਿੱਤਾ, ਜਿਨ੍ਹਾਂ ਨੂੰ ਉਸ ਦੇ ਦੋਸਤ ਸੌਰਭ ਸ਼ਰਮਾ ਨੇ ਪਛਾਣ ਲਿਆ। ਹਮਲਾਵਰਾਂ ਵਿੱਚ ਪੱਪੂ ਭਾਟੀਆ, ਕਾਬਲ, ਹਮੀਦਾ ਵਾਸੀ ਬੱਗਾ ਅਤੇ ਪੇਪਰ ਮਿੱਲ ਵਾਸੀ ਛੋਟੂ ਸ਼ਾਮਲ ਸਨ। ਹਮਲੇ ਵਿੱਚ ਗੰਡਾਸੀਆਂ ਲੱਗਣ ਕਾਰਨ ਉਸ ਦੇ ਸਣੇ ਅੱਧੀ ਦਰਜਨ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਮੁਲਜ਼ਮ ਜਾਂਦੇ ਹੋਏ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਹਨ। ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ। ਪੁਲੀਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×