For the best experience, open
https://m.punjabitribuneonline.com
on your mobile browser.
Advertisement

ਢਾਬੇ ’ਤੇ ਰੋਟੀ ਖਾਣ ਗਏ ਵਿਅਕਤੀਆਂ ਉੱਤੇ ਹਮਲਾ

06:18 AM Jul 10, 2024 IST
ਢਾਬੇ ’ਤੇ ਰੋਟੀ ਖਾਣ ਗਏ ਵਿਅਕਤੀਆਂ ਉੱਤੇ ਹਮਲਾ
Advertisement

ਪੱਤਰ ਪ੍ਰੇਰਕ
ਪਾਤੜਾਂ, 9 ਜੁਲਾਈ
ਢਾਬੇ ’ਤੇ ਰੋਟੀ ਖਾਣ ਗਏ ਤਿੰਨ ਵਿਅਕਤੀਆਂ ਉੱਤੇ ਰਾਤ ਸਮੇਂ ਦਰਜਨ ਦੇ ਕਰੀਬ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ ’ਤੇ ਪੁਲੀਸ ਨੇ 8 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਪਾਤੜਾਂ ਦੇ ਇੰਚਾਰਜ ਯਸ਼ਪਾਲ ਸ਼ਰਮਾ ਨੇ ਦੱਸਿਆ ਹੈ ਕਿ ਸਾਹਿਲ ਗੋਇਲ ਵਾਸੀ ਜੋਰਾ ਬਸਤੀ ਪਾਤੜਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਐਤਵਾਰ ਨੂੰ ਦੇਰ ਰਾਤ ਉਹ ਤੇ ਉਸ ਦਾ ਦੋਸਤ ਅਜੈ ਕੁਮਾਰ ਵਾਸੀ ਜੋਰਾ ਬਸਤੀ, ਲਵ ਕੁਮਾਰ ਵਾਸੀ ਸੁਨਿਆਰ ਬਸਤੀ ਸਮੇਤ ਸੰਗਰੂਰ ਰੋਡ ’ਤੇ ਸਰਾਉ ਢਾਬੇ ਉਤੇ ਰੋਟੀ ਖਾਣ ਗਏ ਸੀ। ਇੱਥੇ ਪਹਿਲਾਂ ਤੋਂ ਬੈਠੇ ਵਿਅਕਤੀਆਂ ਨੇ ਉਨ੍ਹਾਂ ਨੂੰ ਗਾਲੀ ਗਲੋਚ ਕਰਦਿਆਂ ਅਮਨ ਨੇ ਕਿਰਪਾਨ ਨਾਲ ਉਸ ਉੱਤੇ ਹਮਲਾ ਕੀਤਾ, ਜਦੋਂ ਉਸ ਨੇ ਆਪਣਾ ਹੱਥ ਅੱਗੇ ਕੀਤਾ ਤਾਂ ਕੋਲ ਖੜ੍ਹੇ ਮਨੀ ਨੇ ਉਸ ਦੇ ਬੇਸਬਾਲ ਮਾਰਿਆ। ਲਵ ਕੁਮਾਰ ਛੁਡਾਉਣ ਲੱਗਿਆ ਤਾਂ ਉਸ ਉੱਤੇ ਮਨੀ ਨੇ ਵਾਰ ਕਰ ਦਿੱਤਾ ਤੇ ਅਮਨ ਨੇ ਉਸ ਦੇ ਦੋਸਤ ਅਜੈ ਕੁਮਾਰ ਨੂੰ ਕਿਰਪਾਨ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਇਸੇ ਦੌਰਾਨ ਅਜੈ ਕੁਮਾਰ ਦੀ ਸੋਨੇ ਦੀ ਚੇਨ ਗੁੰਮ ਹੋ ਗਈ। ਉਪਰੰਤ ਜ਼ਖਮੀ ਹੋਏ ਤਿੰਨ ਵਿਅਕਤੀਆਂ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਨ ਵਾਸੀ ਘੱਗਾ, ਮਨੀ ਵਾਸੀ ਕਾਹਨਗੜ੍ਹ, ਅਜੈ ਵਾਸੀ ਖਾਨੇਵਾਲ ਸਮੇਤ 7/8 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement
Advertisement
Author Image

sukhwinder singh

View all posts

Advertisement