ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੇਜੇਪੀ ਅਤੇ ਏਐੱਸਪੀ ਦੇ ਉਮੀਦਵਾਰ ’ਤੇ ਹਮਲਾ

07:46 AM Oct 05, 2024 IST
ਹਮਲੇ ਵਿੱਚ ਨੁਕਸਾਨੀ ਗਈ ਕਾਰ।

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 4 ਅਕਤੂਬਰ
ਅੰਬਾਲਾ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਅਤੇ ਆਜ਼ਾਦ ਸਮਾਜ ਪਾਰਟੀ (ਏਐੱਸਪੀ) ਦੇ ਉਮੀਦਵਾਰ ਪਾਰੁਲ ਨਾਗਪਾਲ ’ਤੇ ਲੰਘੀ ਰਾਤ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਾਗਪਾਲ ਨੇ ਦੱਸਿਆ ਕਿ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਨਕਾਬਪੋਸ਼ ਨੌਜਵਾਨਾਂ ਨੇ ਬੇਸਬਾਲ ਦੇ ਬੱਲੇ ਅਤੇ ਤਲਵਾਰਾਂ ਨਾਲ ਹਮਲਾ ਕਰ ਕੇ ਉਸ ਦੀ ਚਲਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਇਸ ਦੌਰਾਨ ਉਹ ਆਪਣੀ ਕਾਰ ਭਜਾ ਕੇ ਥਾਣੇ ਜਾ ਵੜਿਆ, ਜਿਸ ਕਾਰਨ ਉਸ ਦੀ ਜਾਨ ਬਚੀ। ਪਾਰੁਲ ਨਾਗਪਾਲ ਨੇ ਦੱਸਿਆ ਕਿ ਕੱਲ੍ਹ ਚੋਣ ਪ੍ਰਚਾਰ ਖ਼ਤਮ ਹੋਣ ਸਮੇਂ ਉਹ ਇਸਮਾਈਲਪੁਰ ਪਿੰਡ ਵਿੱਚ ਸੀ, ਜਦੋਂ ਉਹ ਰਾਤ ਨੂੰ ਆਪਣੀ ਕਾਰ ਵਿੱਚ ਉੱਥੋਂ ਪਰਤ ਰਿਹਾ ਸੀ ਤਾਂ ਪਿੰਡ ਦੇ ਬਾਹਰ ਸੁੰਨਸਾਨ ਥਾਂ ’ਤੇ ਦੋ ਮੋਟਰਸਾਈਕਲਾਂ ’ਤੇ ਸਵਾਰ 4 ਨੌਜਵਾਨ ਖੜ੍ਹੇ ਸਨ। ਪਾਰੁਲ ਦਾ ਕਹਿਣਾ ਹੈ ਕਿ ਉਸ ਦੀ ਕਾਰ ਨੂੰ ਦੇਖਦੇ ਹੀ ਨੌਜਵਾਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੂਰ ਜਾ ਕੇ ਉਨ੍ਹਾਂ ਨੇ ਬੇਸਬਾਲ ਬੈਟ ਨਾਲ ਗੱਡੀ ’ਤੇ ਹਮਲਾ ਕਰ ਦਿੱਤਾ। ਇਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਜੇਜੇਪੀ-ਏਐੱਸਪੀ ਉਮੀਦਵਾਰ ਨੇ ਕਿਹਾ ਕਿ ਹਮਲਾ ਹੁੰਦੇ ਹੀ ਉਸ ਨੇ ਆਪਣੀ ਕਾਰ ਭਜਾ ਲਈ ਅਤੇ ਨੱਗਲ ਥਾਣੇ ਵਿੱਚ ਜਾ ਵੜਿਆ। ਹਮਲਾਵਰਾਂ ਬਾਈਕ ਸਵਾਰਾਂ ਨੇ ਕੁਝ ਦੂਰੀ ਤੱਕ ਗੱਡੀ ਦਾ ਪਿੱਛਾ ਕੀਤਾ ਅਤੇ ਫਿਰ ਉਹ ਖੇਤਾਂ ਵੱਲ ਚਲੇ ਗਏ। ਨੱਗਲ ਥਾਣੇ ਦੇ ਐੱਸਐੱਚਓ ਕਰਮਵੀਰ ਨੇ ਕਿਹਾ ਹੈ ਕਿ ਪਾਰੁਲ ਨਾਗਪਾਲ ਦੀ ਸ਼ਿਕਾਇਤ ’ਤੇ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਪਰ ਕੁਝ ਮਸ਼ਕੂਕਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement