ਚੋਣ ਡਿਊਟੀ ਤੋਂ ਪਰਤ ਰਹੇ ਸਹਾਇਕ ਥਾਣੇਦਾਰ ’ਤੇ ਹਮਲਾ
05:52 PM Oct 16, 2024 IST
ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 16 ਅਕਤੂਬਰ
ਪਿੰਡ ਕਮਾਲੂ ਵਾਸੀ ਪੰਜਾਬ ਪੁਲੀਸ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਉਤੇ ਬੀਤੀ ਰਾਤ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਕੇ ਉਸ ਨੂੰ ਉਸ ਸਮੇਂ ਗੰਭੀਰ ਜ਼ਖ਼ਮੀ ਦਿੱਤਾ ਗਿਆ ਜਦੋਂ ਉਹ ਚੋਣ ਡਿਊਟੀ ਤੋਂ ਵਾਪਸ ਪਿੰਡ ਕਮਾਲੂ ਆਪਦੇ ਘਰ ਪਰਤ ਰਿਹਾ ਸੀ। ਜ਼ਖ਼ਮੀ ਗੁਰਦੀਪ ਸਿੰਘ ਨੂੰ ਇਲਾਜ ਲਈ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਹ ਬੀਤੀ ਰਾਤ ਪਿੰਡ ਜੇਠੂਕੇ ਵਿਖੇ ਚੋਣ ਡਿਊਟੀ ਖਤਮ ਹੋਣ ਤੋਂ ਵਾਪਸ ਆਪਣੇ ਪਿੰਡ ਪਰਤ ਰਿਹਾ ਸੀ ਕਿ ਰਸਤੇ ਵਿੱਚ ਪਿੰਡ ’ਚ ਹੀ ਡਾਂਗਾਂ ਲਈ ਖੜ੍ਹੇ ਕੁੱਝ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਕੇ ਉਸ ਦੀ ਕੁੱਟਮਾਰ ਕੀਤੀ।
Advertisement
Advertisement