ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿਚ ਡੀਐੱਸਪੀ ਗੁਰਸ਼ੇਰ ਸਿੰਘ ਬਰਖ਼ਾਸਤ
09:54 PM Jan 02, 2025 IST
Advertisement
ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 2 ਜਨਵਰੀ
ਪੰਜਾਬ ਸਰਕਾਰ ਨੇ ਪੰਜਾਬ ਪੁਲੀਸ ਕੇਡਰ ਦੇ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਪੁਲੀਸ ਅਧਿਕਾਰੀ ਨੇ ਮਾਰਚ 2023 ਵਿਚ ਸੀਆਈਏ ਦੇ ਖਰੜ ਥਾਣੇ ਵਿਚ ਪੁਲੀਸ ਹਿਰਾਸਤ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਵਿਚ ਮਦਦ ਕੀਤੀ ਸੀ। ਪੰਜਾਬ ਸਰਕਾਰ ਨੇ ਪੁਲੀਸ ਵਿਭਾਗ ਦੀ ਸਾਖ਼ ਨੂੰ ਲਾਈ ਢਾਹ ਬਦਲੇ ਡੀਐੱਸਪੀ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਦਾ ਫੈਸਲਾ ਕੀਤਾ ਹੈ। ਗ੍ਰਹਿ ਮਾਮਲਿਆਂ ਬਾਰੇ ਵਿਭਾਗ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਦੀ ਹਰੀ ਝੰਡੀ ਮਗਰੋਂ ਬਰਖਾਸਤਗੀ ਸਬੰਧੀ ਹੁਕਮ ਜਾਰੀ ਕੀਤੇ ਹਨ। ਪੀਪੀਐੱਸਸੀ ਪੰਜਾਬ ਪੁਲੀਸ ਸੇਵਾ (ਪੀਪੀਐੱਸ) ਕੇਡਰ ਦੇ ਅਧਿਕਾਰੀਆਂ ਲਈ ਨਿਯੁਕਤੀ ਅਥਾਰਿਟੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਮੁੱਖ ਸਾਜ਼ਿਸ਼ਕਾਰ ਲਾਰੈਂਸ ਬਿਸ਼ਨੋਈ ਖਿਲਾਫ਼ ਕਤਲ, ਫਿਰੌਤੀ ਤੇ ਹੋਰਨਾਂ ਅਪਰਾਧਾਂ ਲਈ 80 ਤੋਂ ਵੱਧ ਕੇਸ ਦਰਜ ਹਨ।
Advertisement
Advertisement
Advertisement