ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ ਵੱਲੋਂ ਰਫ਼ਾਹ ’ਚ ਹਮਲਾ, 14 ਬੱਚਿਆਂ ਸਣੇ 22 ਹਲਾਕ

08:16 AM Apr 22, 2024 IST
ਇਜ਼ਰਾਇਲੀ ਹਮਲੇ ’ਚ ਤਬਾਹ ਹੋਈ ਇਮਾਰਤ ਦੇਖਦੇ ਹੋਏ ਲੋਕ। -ਫੋਟੋ: ਰਾਇਟਰਜ਼

ਰਫ਼ਾਹ, 21 ਅਪਰੈਲ
ਦੱਖਣੀ ਗਾਜ਼ਾ ਦੇ ਸ਼ਹਿਰ ਰਫ਼ਾਹ ’ਚ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ 14 ਬੱਚਿਆਂ ਸਮੇਤ 22 ਵਿਅਕਤੀ ਮਾਰੇ ਗਏ। ਮਿਸਰ ਨਾਲ ਲਗਦੇ ਸਰਹੱਦੀ ਇਲਾਕੇ ’ਚ ਇਜ਼ਰਾਈਲ ਨੇ ਹਮਲੇ ਤੇਜ਼ ਕਰ ਦਿੱਤੇ ਹਨ ਜਿਥੇ ਗਾਜ਼ਾ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਨੇ ਪਨਾਹ ਲਈ ਹੋਈ ਹੈ। ਅਮਰੀਕਾ ਸਮੇਤ ਹੋਰ ਮੁਲਕਾਂ ਨੇ ਇਜ਼ਰਾਈਲ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਹੈ ਪਰ ਉਹ ਲਗਾਤਾਰ ਹਮਲੇ ਕਰ ਰਿਹਾ ਹੈ। ਉਧਰ ਅਮਰੀਕੀ ਪ੍ਰਤੀਨਿਧ ਸਭਾ ਨੇ 26 ਅਰਬ ਡਾਲਰ ਦੀ ਸਹਾਇਤਾ ਦਾ ਪੈਕੇਜ ਐਲਾਨਿਆ ਹੈ ਜਿਸ ’ਚ ਗਾਜ਼ਾ ਲਈ ਕਰੀਬ 9 ਅਰਬ ਡਾਲਰ ਦੀ ਮਾਨਵੀ ਸਹਾਇਤਾ ਵੀ ਸ਼ਾਮਲ ਹੈ। ਇਜ਼ਰਾਈਲ ਵੱਲੋਂ ਕੀਤੇ ਗਏ ਪਹਿਲੇ ਹਮਲੇ ’ਚ ਇਕ ਵਿਅਕਤੀ, ਉਸ ਦੀ ਪਤਨੀ ਅਤੇ ਤਿੰਨ ਸਾਲ ਦਾ ਬੱਚਾ ਮਾਰੇ ਗਏ। ਕੁਵੈਤੀ ਹਸਪਤਾਲ ਮੁਤਾਬਕ ਮਹਿਲਾ ਗਰਭਵਤੀ ਸੀ ਅਤੇ ਡਾਕਟਰਾਂ ਨੇ ਉਸ ਦੇ ਬੱਚੇ ਨੂੰ ਬਚਾਅ ਲਿਆ। ਦੂਜੇ ਹਮਲੇ ’ਚ ਇਕੋ ਪਰਿਵਾਰ ਦੇ 13 ਬੱਚੇ ਅਤੇ ਦੋ ਔਰਤਾਂ ਮਾਰੀਆਂ ਗਈਆਂ। ਰਫ਼ਾਹ ’ਚ ਇਕ ਦਿਨ ਪਹਿਲਾਂ ਹੋਏ ਹਮਲੇ ’ਚ ਛੇ ਬੱਚਿਆਂ ਸਮੇਤ 9 ਵਿਅਕਤੀ ਹਲਾਕ ਹੋਏ ਸਨ। ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ’ਚ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਇਜ਼ਰਾਇਲੀ ਜਵਾਨਾਂ ਨੇ ਦੋ ਫਲਸਤੀਨੀਆਂ ਨੂੰ ਮਾਰ ਦਿੱਤਾ। ਫ਼ੌਜ ਨੇ ਕਿਹਾ ਕਿ ਦੋਵੇਂ ਫਲਸਤੀਨੀਆਂ ਨੇ ਇਕ ਨਾਕੇ ’ਤੇ ਹਮਲਾ ਕੀਤਾ ਸੀ। ਇਸ ਦੌਰਾਨ ਹਜ਼ਾਰਾਂ ਇਜ਼ਰਾਇਲੀਆਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਬਦਲਣ ਅਤੇ ਬੰਦੀਆਂ ਦੀ ਰਿਹਾਈ ਲਈ ਹਮਾਸ ਨਾਲ ਸਮਝੌਤਾ ਕਰਨ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਪ੍ਰਦਰਸ਼ਨ ਕੀਤਾ। -ਏਪੀ

Advertisement

Advertisement