ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਲਗਾ ਨਗਰ ਪੰਚਾਇਤ ਦੀ ਚੋਣ ਲਈ ਮਾਹੌਲ ਭਖਿਆ

10:36 AM Dec 18, 2024 IST

ਪੱਤਰ ਪ੍ਰੇਰਕ
ਫਿਲੌਰ, 17 ਦਸੰਬਰ
ਨਗਰ ਪੰਚਾਇਤ ਬਿਲਗਾ ਦੇ 13 ਵਾਰਡਾਂ ਵਿੱਚੋਂ 1 ਅਤੇ 3 ਨੰਬਰ ਵਾਰਡ ’ਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਕੌਂਸਲਰ ਐਲਾਨੇ ਜਾ ਚੁੱਕੇ ਹਨ। ਬਾਕੀ ਬਚਦੇ 11 ਵਾਰਡਾਂ ’ਚ ਜ਼ਿਆਦਾਤਰ ਵਾਰਡਾਂ ’ਚ ਸਿੱਧੇ ਮੁਕਾਬਲੇ ਹੋ ਰਹੇ ਹਨ। ਸਭ ਤੋਂ ਵੱਧ ਪੰਜ ਉਮੀਦਵਾਰ ਵਾਰਡ ਨੰਬਰ 7 ਤੋਂ ਚੋਣ ਮੈਦਾਨ ’ਚ ਹਨ। ਭਾਜਪਾ ਦੇ ਦੋ ਵਾਰਡਾਂ ’ਚ ਉਮੀਦਵਾਰ ਚੋਣ ਲੜ ਰਹੇ ਹਨ, ਇਸ ਸਮੇਤ ਕੁੱਲ ਤਿੰਨ ਵਾਰਡਾਂ ’ਚ ਤਿਕੋਣੀ ਟੱਕਰ ਹੈ। ਇੱਕ ਵਾਰਡ ’ਚ ਚਾਰ ਉਮੀਦਵਾਰ ਹਨ, ਬਾਕੀ ਵਾਰਡਾਂ ’ਚ ਸਿੱਧਾ ਮੁਕਾਬਲਾ ਹੋਵੇਗਾ। ਵਾਰਡ ਨੰਬਰ 2 ਤੋਂ ਗੁਰਨਾਮ ਸਿੰਘ ਜੱਖੂ, ਜਤਿੰਦਰ ਸਿੰਘ ਤੇ ਦਵਿੰਦਰ ਸਿੰਘ, ਵਾਰਡ ਨੰਬਰ 4 ਤੋਂ ਲਖਵੀਰ ਸਿੰਘ ਤੇ ਪਰਮਿੰਦਰ ਸੰਘੇੜਾ, ਵਾਰਡ ਨੰਬਰ 5 ਤੋਂ ਬਲਜੀਤ ਕੌਰ ਤੇ ਕੁਲਵਿੰਦਰ ਕੌਰ, ਵਾਰਡ ਨੰਬਰ 6 ਤੋਂ ਦਲਵੀਰ ਸਿੰਘ, ਸੰਦੀਪ ਸਿੰਘ ਤੇ ਪਰਮਜੀਤ, ਵਾਰਡ ਨੰਬਰ 7 ਤੋਂ ਕੁਲਵਿੰਦਰ ਕੌਰ, ਕਿਰਨ ਬਾਲਾ, ਰੀਟਾ ਰਾਣੀ, ਦੀਪਕਾ ਤੇ ਅਨਿਲ ਬਾਲਾ, ਵਾਰਡ ਨੰਬਰ 8 ਤੋਂ ਕੁਲਜੀਤ ਸਿੰਘ, ਬਹਾਦਰ ਲਾਲ, ਨਰੇਸ਼ ਕੁਮਾਰ ਤੇ ਹਰੀ ਓਮ, ਵਾਰਡ ਨੰਬਰ 9 ਤੋਂ ਪੂਜਾ ਤੇ ਕੁਲਵਿੰਦਰ ਕੌਰ, ਵਾਰਡ ਨੰਬਰ 10 ਤੋਂ ਬਲਵੀਰ ਸਿੰਘ ਤੇ ਸੰਜੀਵ ਕੁਮਾਰ, ਵਾਰਡ ਨੰਬਰ 11 ਤੋਂ ਨਰਿੰਦਰ ਕੌਰ ਤੇ ਸਰਬਜੀਤ ਕੌਰ, ਵਾਰਡ ਨੰਬਰ 12 ਤੋਂ ਪਰਵਿੰਦਰ ਸਿੰਘ ਤੇ ਬਲਰਾਜ ਮੋਹਣ, ਵਾਰਡ ਨੰਬਰ 13 ਤੋਂ ਸੁਰਿੰਦਰ ਪਾਲ, ਬਲਰਾਜ ਕੌਰ ਅਤੇ ਊਸ਼ਾ ਚੋਣ ਮੈਦਾਨ ਵਿੱਚ ਹਨ।

Advertisement

Advertisement