For the best experience, open
https://m.punjabitribuneonline.com
on your mobile browser.
Advertisement

ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਆਤਿਸ਼ੀ ਵੱਲੋਂ ਵਿਦਿਆਰਥੀਆਂ ਨਾਲ ਮੁਲਕਾਤ

10:16 AM Sep 15, 2024 IST
ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਆਤਿਸ਼ੀ ਵੱਲੋਂ ਵਿਦਿਆਰਥੀਆਂ ਨਾਲ ਮੁਲਕਾਤ
ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਕਰਦੀ ਹੋਏ ਸਿੱਖਿਆ ਮੰਤਰੀ ਆਤਿਸ਼ੀ ਤੇ ਹੋਰ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਬਿਜ਼ਨਸ ਬਲਾਸਟਰ ਪ੍ਰੋਗਰਾਮ 2024-25 ਦੀ ਸ਼ੁਰੂਆਤ ਤੋਂ ਬਾਅਦ, ਸਿੱਖਿਆ ਮੰਤਰੀ ਆਤਿਸ਼ੀ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਸਰਵੋਦਿਆ ਵਿਦਿਆਲਿਆ, ਸੀਆਰ ਪਾਰਕ ਵਿੱਚ ਵਿਦਿਆਰਥੀ ਉੱਦਮੀਆਂ ਨਾਲ ਉਨ੍ਹਾਂ ਦੇ ਸਟਾਰਟ-ਅੱਪ ਬਾਰੇ ਗੱਲਬਾਤ ਕੀਤੀ। ਇਸ ਮੌਕੇ ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਕਿ ਸਕੂਲ ਵਿੱਚ ਪੜ੍ਹਦੇ ਬੱਚੇ ਬਹੁਤ ਰਚਨਾਤਮਕ ਹੁੰਦੇ ਹਨ ਅਤੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਨੇ ਬੱਚਿਆਂ ਦੀ ਸਿਰਜਣਾਤਮਕਤਾ ਨੂੰ ਸਾਹਮਣੇ ਲਿਆਉਣ ਦਾ ਕੰਮ ਕੀਤਾ। ਇਹ ਪ੍ਰੋਗਰਾਮ ਨੇ ਬੱਚਿਆਂ ਨੂੰ ਨਵੇਂ ਵਿਚਾਰਾਂ ’ਤੇ ਸੋਚਣ ਅਤੇ ਕੰਮ ਕਰਨ ਦਾ ਮੌਕਾ ਦਿੱਤਾ ਹੈ। ਬਿਜ਼ਨਸ ਬਲਾਸਟਰਜ਼ 2024-25 ਦੀ ਸ਼ੁਰੂਆਤ ਕੇਜਰੀਵਾਲ ਦੇ ਸਰਕਾਰੀ ਸਕੂਲਾਂ ਵਿੱਚ ‘ਏਆਈ’ ਆਧਾਰਿਤ ਐਪ ਤੋਂ ਲੈ ਕੇ ਵਾਤਾਵਰਨ ਅਨੁਕੂਲ ਕਟਲਰੀ, ਘਾਹ ਤੋਂ ਕਾਗਜ਼ ਅਤੇ ਸਮਾਰਟ ਪਲਾਂਟ ਵਾਟਰਿੰਗ ਸਿਸਟਮ ਤੱਕ ਦੇ ਸਟਾਰਟ-ਅੱਪ ਵਿਚਾਰਾਂ ਨਾਲ ਹੋਈ। ਸਿੱਖਿਆ ਮੰਤਰੀ ਆਤਿਸ਼ੀ ਨੇ ਵਿਦਿਆਰਥੀ ਉਦਮੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਟਾਰਟ-ਅੱਪ ਵਿਚਾਰਾਂ ਬਾਰੇ ਜਾਣਿਆ, ਵਿਦਿਆਰਥੀ ਉੱਦਮੀਆਂ ਨੇ ਸਿੱਖਿਆ ਮੰਤਰੀ ਨਾਲ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬਿਜ਼ਨਸ ਬਲਾਸਟਰਜ਼ ਨੇ ਸਾਨੂੰ ਵਿੱਤੀ ਤੌਰ ’ਤੇ ਸੁਤੰਤਰ ਬਣਨ ਅਤੇ ਆਪਣੇ ਹੁਨਰਾਂ ਨਾਲ ਜ਼ਿੰਦਗੀ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰੋਗਰਾਮ ਨੇ ਸਾਨੂੰ ਸਮਾਂ ਪ੍ਰਬੰਧਨ, ਵਿੱਤ ਪ੍ਰਬੰਧਨ, ਵਿਕਰੀ, ਮਾਰਕੀਟਿੰਗ, ਲੀਡਰਸ਼ਿਪ, ਟੀਮ ਵਰਕ, ਖੋਜ ਵਰਗੇ ਹੁਨਰਾਂ ਨਾਲ ਅੱਗੇ ਵਧਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਪੜ੍ਹ ਰਹੇ ਬੱਚੇ ਬਹੁਤ ਰਚਨਾਤਮਕ ਹੁੰਦੇ ਹਨ। ਬੱਚਿਆਂ ਨੂੰ ਉਨ੍ਹਾਂ ਦੀ ਰਚਨਾਤਮਕਤਾ ਨੂੰ ਪਛਾਣਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਜ਼ਨਸ ਬਲਾਸਟਰਸ ਦੇ ਜ਼ਰੀਏ ਵਿਦਿਆਰਥੀਆਂ ਨੇ ਆਪਣੇ ਆਲੇ ਦੁਆਲੇ ਦੀ ਹਰ ਛੋਟੀ ਅਤੇ ਵੱਡੀ ਸਮੱਸਿਆ ਨੂੰ ਸਮਝਿਆ ਅਤੇ ਉਹਨਾਂ ਦਾ ਹੱਲ ਉਹਨਾਂ ਦੇ ਸਟਾਰਟ-ਅੱਪ ਦੇ ਰੂਪ ਵਿੱਚ ਬਣਾਇਆ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਸਹੀ ਉਮਰ ’ਚ ਮੌਕੇ ਮਿਲਦੇ ਹਨ ਤਾਂ ਉਹ ਬਹੁਤ ਕੁਝ ਹਾਸਲ ਕਰ ਸਕਦੇ ਹਨ, ਕੇਜਰੀਵਾਲ ਸਰਕਾਰ ਨੇ ਆਪਣੇ ਵਿਦਿਆਰਥੀਆਂ ਨੂੰ ਤਰੱਕੀ ਦਾ ਮੌਕਾ ਦਿੱਤਾ।

Advertisement

Advertisement
Advertisement
Author Image

sukhwinder singh

View all posts

Advertisement