ਅਥਲੈਟਿਕਸ: ਪ੍ਰੀਤੀ ਪਾਲ ਨੇ ਮਹਿਲਾਵਾਂ ਦੀ ਟੀ35 100 ਮੀਟਰ ਦੌੜ ’ਚ ਕਾਂਸੇ ਦਾ ਤਗ਼ਮਾ ਜਿੱਤਿਆ
07:00 PM Aug 30, 2024 IST
ਸੋਨੇ ਦਾ ਤਗ਼ਮਾ ਜਿੱਤਣ ਵਾਲੀ ਚੀਨ ਦੀ ਜ਼ੋਊ ਜ਼ੀਆ (13.58) ਨੇ ਸੋਨੇ ਅਤੇ ਚਾਂਦੀ ਤਗ਼ਮਾ ਜੇਤੂ ਗੁਓ ਕਿਆਨਕਿਆਨ ਨਾਲ ਤਸਵੀਰ ਖਿਚਵਾਉਂਦੀ ਹੋਈ ਭਾਰਤ ਦੀ ਪ੍ਰੀਤੀ ਪਾਲ। -ਫੋਟੋ: ਰਾਇਅਰਜ਼
Advertisement
ਪੈਰਿਸ, 30 ਅਗਸਤ
Advertisement
ਭਾਰਤ ਦੀ ਪ੍ਰੀਤੀ ਪਾਲ ਨੇ ਅੱਜ ਇੱਥੇ ਪੈਰਾਲੰਪਿਕ ਦੇ ਮਹਿਲਾਵਾਂ ਦੀ ਟੀ35 100 ਮੀਟਰ ਦੌੜ ਵਿੱਚ 14.21 ਸੈਕਿੰਡ ਦੇ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਤੇਈ ਸਾਲਾ ਪ੍ਰੀਤੀ ਦਾ ਕਾਂਸੇ ਦਾ ਤਗ਼ਮਾ ਪੈਰਿਸ ਪੈਰਾਲੰਪਿਕ ਦੇ ਪੈਰਾ ਅਥਲੀਟਾਂ ਵਿੱਚ ਭਾਰਤ ਦਾ ਪਹਿਲਾਂ ਤਗ਼ਮਾ ਹੈ। ਚੀਨ ਦੀ ਜ਼ੋਊ ਜ਼ੀਆ (13.58) ਨੇ ਸੋਨੇ ਅਤੇ ਗੁਓ ਕਿਆਨਕਿਆਨ (13.74) ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਟੀ35 ਵਰਗ ਉਨ੍ਹਾਂ ਖਿਡਾਰੀਆਂ ਲਈ ਹੈ, ਜਿਨ੍ਹਾਂ ਵਿੱਚ ਤਾਲਮੇਲ ਸਬੰਧੀ ਵਿਕਾਰ ਜਿਵੇਂ ਹਾਈਪਰਟੋਨੀਆ, ਐਟੈਕਿਸੀਆ ਅਤੇ ਐਥੀਟੋਸਿਸ ਤੇ ਸੇੇਰੇਬ੍ਰਲ ਪਾਲਸੀ ਵਰਗੇ ਖਿਡਾਰੀ ਸ਼ਾਮਲ ਹਨ। -ਪੀਟੀਆਈ
Advertisement
Advertisement