ਨਿਸ਼ਾਨੇਬਾਜ਼ੀ: ਮਨੀਸ਼ ਨਰਵਾਲ ਨੇ 10 ਮੀਟਰ ਏਅਰ ਪਿਸਟਲ ’ਚ ਚਾਂਦੀ ਦਾ ਤਗ਼ਮਾ ਜਿੱਤਿਆ
06:53 PM Aug 30, 2024 IST
Paris 2024 Paralympics - Shooting - Men's 10M Air Pistol SH1 Final - Chateauroux Shooting Centre, Deols, France - August 30, 2024 Manish Narwal of India poses with his silver medal during the medal ceremony REUTERS/Eng Chin An
Advertisement
ਚੈਟੋਰੌਕਸ, 30 ਅਗਸਤ
Advertisement
ਭਾਰਤ ਦੇ ਮਨੀਸ਼ ਨਰਵਾਲ ਨੇ ਪੈਰਿਸ ਪੈਰਾਲੰਪਿਕ ਵਿੱਚ ਅੱਜ ਇੱਥੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ (ਐੱਸਐੱਚ1) ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਬਾਈ ਸਾਲਾ ਦੇ ਨਰਵਾਲ ਨੇ ਟੋਕੀਓ ਪੈਰਾਲੰਪਿਕ ਵਿੱਚ ਮਿਕਸਡ 50 ਮੀਟਰ ਪਿਸਟਲ ਐੱਸਐੱਚ1 ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਨਰਵਾਲ ਮੁਕਾਬਲੇ ਦੌਰਾਨ ਕੁੱਝ ਸਮੇਂ ਤੱਕ ਅੱਗੇ ਚੱਲ ਰਿਹਾ ਸੀ ਪਰ ਕੁੱਝ ਖਰਾਬ ਸ਼ਾਟ ਕਾਰਨ ਉਹ ਦੱਖਣੀ ਕੋਰੀਆ ਦੇ ਜੋ ਜਿਓਂਗਡੂ ਤੋਂ ਪੱਛੜ ਗਿਆ। ਭਾਰਤ ਦੇ ਨਿਸ਼ਾਨੇਬਾਜ਼ ਸ਼ਿਵਾ ਨਰਵਾਲ ਦੇ ਵੱਡੇ ਭਰਾ ਮਨੀਸ਼ ਨੇ 234.9 ਦਾ ਸਕੋਰ ਬਣਾਇਆ, ਜਦਕਿ ਜਿਓਂਗਡੂ ਨੇ 237.4 ਦੇ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ। ਨਰਵਾਲ ਕੁਆਲੀਫਿਕੇਸ਼ਨ ਰਾਊਂਡ ਵਿੱਚ 565 ਦਾ ਸਕੋਰ ਬਣਾ ਕੇ ਪੰਜਵੇਂ ਸਥਾਨ ’ਤੇ ਰਿਹਾ ਸੀ। -ਪੀਟੀਆਈ
Advertisement
Advertisement