ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਨਾਨਕ ਪਬਲਿਕ ਸਕੂਲ ਵਿੱਚ ਅਥਲੈਟਿਕ ਮੀਟ

07:52 AM Nov 19, 2024 IST
ਜੇਤੂ ਹਾਊਸ ਦੇ ਖਿਡਾਰੀ ਆਪਣੀਆਂ ਟਰਾਫੀਆਂ ਨਾਲ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਨਵੰਬਰ
ਇਥੋਂ ਦੇ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ ਵਿੱਚ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਖੇਡਾਂ ਦਾ ਉਦਘਾਟਨ ਕੀਤਾ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਐੱਸਐੱਸਪੀ ਵਿਜੀਲੈਂਸ ਰੁਪਿੰਦਰ ਸਿੰਘ ਤੇ ਕੁਲਵੰਤ ਸਿੰਘ ਬੋਪਾਰਾਏ ਨੇ ਸ਼ਿਰਕਤ ਕੀਤੀ। ਇਸ ਦੌਰਾਨ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ 14 ਸਾਲ ਤੋਂ ਵੱਡੇ ਲੜਕਿਆਂ ਦੀ 1500 ਮੀਟਰ ਦੌੜ ਵਿੱਚ ਅਰਮਾਨਦੀਪ ਸਿੰਘ, 800 ਮੀਟਰ ਦੌੜ ਵਿੱਚੋਂ ਅਰਮਾਨਦੀਪ ਸਿੰਘ, 200 ਮੀਟਰ ਦੌੜ ਵਿੱਚ ਗੁਰਮੀਤ ਸਿੰਘ ਅਤੇ 100 ਮੀਟਰ ਦੌੜ ਵਿੱਚ ਹੁਨਰਬੀਰ ਸਿੰਘ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਲੜਕੇ ਅੰਡਰ-14 ਵਰਗ ਵਿੱਚ ਦੇਵ ਵਸ਼ਿਸ਼ਟ ਨੇ ਪਹਿਲਾ, ਰਵਨੀਰ ਸਿੰਘ ਨੇ ਦੂਜਾ ਅਤੇ ਅਗਮਵੀਰ ਸਿੰਘ ਨੇ ਤੀਜਾ ਸਥਾਨ, ਅੰਡਰ-14 ਲੜਕੀਆਂ ਦੀ 400 ਮੀਟਰ ਦੌੜ ਵਿੱਚ ਪਹਿਰਰੀਤ ਕੌਰ, 200 ਮੀਟਰ ਦੌੜ ਵਿੱਚੋਂ ਜਪਲੀਨ ਕੌਰ, 100 ਮੀਟਰ ਦੌੜ ਵਿੱਚ ਜਸਨਾਜ਼ ਕੌਰ ਅਤੇ 14 ਸਾਲ ਤੋਂ ਉਪਰ ਦੇ ਵਰਗ ਦੀ 400 ਮੀਟਰ ਦੌੜ ਵਿੱਚ ਸੁਖਨੀਤ ਕੌਰ ਨੇ, 600 ਮੀਟਰ ਦੌੜ ਵਿੱਚ ਰਿਹਾਨਾ, ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਓਵਰਆਲ ਟਰਾਫੀ ਭਾਈ ਬੀਰ ਸਿੰਘ ਹਾਊਸ ਦੇ ਹਿੱਸੇ ਆਈ।

Advertisement

Advertisement