For the best experience, open
https://m.punjabitribuneonline.com
on your mobile browser.
Advertisement

ਕੁਵੈਤ ’ਚ ਇਮਾਰਤ ਨੂੰ ਅੱਗ ਲੱਗਣ ਕਾਰਨ 49 ਮੌਤਾਂ, ਮ੍ਰਿਤਕਾਂ ’ਚ 42 ਭਾਰਤੀ ਨਾਗਰਿਕ ਸ਼ਾਮਲ

02:46 PM Jun 12, 2024 IST
ਕੁਵੈਤ ’ਚ ਇਮਾਰਤ ਨੂੰ ਅੱਗ ਲੱਗਣ ਕਾਰਨ 49 ਮੌਤਾਂ  ਮ੍ਰਿਤਕਾਂ ’ਚ 42 ਭਾਰਤੀ ਨਾਗਰਿਕ ਸ਼ਾਮਲ
Advertisement

ਦੁਬਈ, 12 ਜੂਨ
ਕੁਵੈਤ ਵਿੱਚ 6 ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 50 ਤੋਂ ਵੱਧ ਵਿਅਕਤੀ ਜ਼ਖ਼ਮੀ ਦੱਸੇ ਜਾਂਦੇ ਹਨ। ਬਹੁਤੀਆਂ ਮੌਤਾਂ ਧੂੰਏ ਕਰਕੇ ਦਮ ਘੁੱਟਣ ਨਾਲ ਹੋਈਆਂ। ਮਰਨ ਵਾਲੇ ਹੋਰ ਵਿਅਕਤੀ ਪਾਕਿਸਤਾਨ, ਫਿਲੀਪੀਨਜ਼, ਮਿਸਰ ਤੇ ਨੇਪਾਲ ਦੇ ਨਾਗਰਿਕ ਦੱਸੇ ਜਾਂਦੇ ਹਨ। ਇਮਾਰਤ ਵਿਚ ਜਦੋਂ ਅੱਗ ਲੱਗੀ ਉਦੋਂ ਇਸ ਵਿਚ ਮੌਜੂਦ ਜ਼ਿਆਦਾਤਰ ਵਿਅਕਤੀ ਸੌਂ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਕੁਵੈਤ ਦੇ ਦੱਖਣੀ ਅਹਿਮਦੀ ਗਵਰਨੋਰੇਟ ਦੇ ਮੰਗਾਫ ਖੇਤਰ ਵਿੱਚ ਛੇ ਮੰਜ਼ਿਲਾ ਇਮਾਰਤ ਦੀ ਰਸੋਈ ਵਿੱਚ ਅੱਗ ਲੱਗ ਗਈ। ਇਸ ਤੋਂ ਬਾਅਦ ਇਹ ਫ਼ੈਲ ਗਈ। ਇਮਾਰਤ ਵਿਚ ਲਗਪਗ 160 ਲੋਕ ਰਹਿੰਦੇ ਸਨ, ਜੋ ਉਸੇ ਕੰਪਨੀ ਦੇ ਕਰਮਚਾਰੀ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਕਰਮਚਾਰੀ ਭਾਰਤੀ ਸਨ। ਭਾਰਤੀ ਕਾਮਿਆਂ ਨਾਲ ਵਾਪਰੇ ਦੁਖਦਾਈ ਅੱਗ ਹਾਦਸੇ ਦੇ ਸਬੰਧ ਵਿੱਚ ਦੂਤਘਰ ਨੇ ਐਮਰਜੰਸੀ ਹੈਲਪਲਾਈਨ ਨੰਬਰ +965-65505246 ਜਾਰੀ ਕੀਤਾ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਹੈ। ਉਧਰ ਕੁਵੈਤ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕ੍ਰਿਮੀਅਨ ਐਵੀਡੈਂਸ ਵਿਭਾਗ ਦੇ ਅਮਲੇ ਵਲੋਂ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਇਮਾਰਤ ਦੇ ਮਾਲਕ ਖਿਲਾਫ਼ ਨੇਮਾਂ ਦੀ ਉਲੰਘਣਾ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਨੇ ਕਿਹਾ ਕਿ ਰਾਹਤ ਕਾਰਜਾਂ ਦੌਰਾਨ ਅੱਗ ਬੁਝਾਊ ਦਸਤੇ ਦੇ ਪੰਜ ਮੈਂਬਰ ਵੀ ਜ਼ਖਮੀ ਹੋ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ’ਤੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਪੁੱਜ ਗਏ ਹਨ। ਸਿੰਘ ਜ਼ਖਮੀ ਭਾਰਤੀਆਂ ਦੇ ਇਲਾਜ ਵਿਚ ਸਹਾਇਤਾ ਦੇ ਨਾਲ ਮਾਰੇ ਗਏ ਭਾਰਤੀਆਂ ਦੀ ਮ੍ਰਿਤਕ ਦੇਹਾਂ ਵਾਪਸ ਲਿਆਉਣ ਦੇ ਕੰਮ ਵਿਚ ਮਦਦ ਕਰਨਗੇ।

Advertisement

Advertisement
Advertisement
Author Image

Advertisement