For the best experience, open
https://m.punjabitribuneonline.com
on your mobile browser.
Advertisement

ਢੱਕੀ ਸਾਹਿਬ ਵਿਖੇ ਹੋਲੇ-ਮਹੱਲੇ ਨੂੰ ਸਮਰਪਿਤ ਮਹੱਲਾ ਸਜਾਇਆ

08:40 AM Mar 28, 2024 IST
ਢੱਕੀ ਸਾਹਿਬ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਮਹੱਲਾ ਸਜਾਇਆ
ਢੱਕੀ ਸਾਹਿਬ ਵਿਖੇ ਮਹੱਲੇ ਦੀ ਅਗਵਾਈ ਕਰਦੇ ਹੋਈ ਸੰਤ ਦਰਸ਼ਨ ਸਿੰਘ ਖਾਲਸਾ। -ਫੋਟੋ: ਜੱਗੀ
Advertisement

ਪੱਤਰ ਪ੍ਰੇਰਕ
ਪਾਇਲ, 27 ਮਾਰਚ
ਪੁਰਾਤਨ ਢੱਕ ਦੇ ਰੁੱਖਾਂ ਵੱਲੋਂ ਸਿਰਜੇ ਕੁਦਰਤੀ ਨਜ਼ਾਰਿਆਂ ’ਚ ਘਿਰੇ ਤਪੋਬਣ ਦੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਖਾਲਸਾ ਦੀ ਅਗਵਾਈ ਹੇਠ ਸੰਗਤ ਵੱਲੋਂ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਹੋਲਾ ਮਹੱਲਾ ਮਨਾਇਆ ਗਿਆ। ਇਸ ਸਬੰਧੀ ਸਮਾਗਮ ਵਿੱਚ ਵੱਡੀ ਗਿਣਤੀ ਸੰਗਤ ਨੇ ਸ਼ਰਧਾ-ਭਾਵਨਾ ਨਾਲ ਸ਼ਮੂਲੀਅਤ ਕੀਤੀ।
ਇਸ ਮੌਕੇ ਸੰਤ ਦਰਸ਼ਨ ਸਿੰਘ ਖਾਲਸਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਨੇ ਗੁਰੂ ਸਾਹਿਬਾਨਾਂ ਵੱਲੋਂ ਭਲਾਈ ਕੰਮਾਂ, ਮਨੁੱਖਤਾ ਲਈ ਸਾਰਥਿਕ ਅਤੇ ਅਮਲ ਵਿੱਚ ਲਿਆਉਣਯੋਗ ਪੱਖਾਂ ਨੂੰ ਸਮਝਾਉਂਦਿਆਂ ਉਸਾਰੂ ਤੇ ਨਿਰੋਈਆਂ ਲੀਹਾਂ ਨੂੰ ਗੁਰਬਾਣੀ ਦੀ ਰੋਸ਼ਨੀ ’ਚ ਇਤਿਹਾਸਿਕ ਪੱਖਾਂ ਦੇ ਹਵਾਲਿਆਂ ਨਾਲ ਸਮਝਾਇਆ। ਇਸ ਦੌਰਾਨ ਸੰਤ ਦਰਸ਼ਨ ਸਿੰਘ ਖਾਲਸਾ ਨੇ ਨੌਜਵਾਨਾਂ ਨੂੰ ਜਿੱਥੇ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ, ਉਥੇ ਹੀ ਕੀਰਤਨੀ ਜਥਿਆਂ ਤੇ ਹੋਰ ਧਾਰਮਿਕ ਆਗੂਆਂ ਨੂੰ ਸਿੱਖੀ ਦੇ ਪ੍ਰਚਾਰ ਦਾ ਸੱਦਾ ਦਿੱਤਾ।
ਇਸ ਤੋਂ ਬਾਅਦ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ-ਨਿਸ਼ਾਨਚੀ ਸਿੰਘਾਂ ਦੀ ਅਗਵਾਈ ’ਚ ਮਹੱਲਾ ਸਜਾਇਆ ਗਿਆ। ਜਦੋਂ ਮਹਾਂਪੁਰਸ਼ ਘੋੜ ਸਵਾਰ, ਊਠਾਂ, ਪੁਰਾਤਨ ਰੱਥਾਂ ਗੱਡੇ-ਰੇਹੜੀਆਂ, ਸਿੱਖ ਧਾਰਮਿਕ ਪਹਿਰਾਵੇ ਦੇ ਸ਼ਸਤਰਾਂ ਨਾਲ ਮਹੱਲੇ ਵਿੱਚ ਸ਼ਾਮਲ ਹੋਏ ਤਾਂ ਨਗਾਰਿਆਂ ਨਾਲ ਅਸਮਾਨ ਗੂੰਜ ਗਿਆ। ਇਸ ਦੌਰਾਨ ਖਾਲਸਈ ਬਾਣੇ ਨਾਲ ਸਜੇ ਸਿੱਖ ਸ਼ਰਧਾਲੂਆਂ ਨੇ ਹਰ ਇਕ ਦਾ ਧਿਆਨ ਆਪਣੇ ਵੱਲ ਆਕਸ਼ਿਤ ਕੀਤਾ। ਜ਼ਿਕਰਯੋਗ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਮਾਝੇ ਦੀ ਸੰਗਤ ਜਿਹੜੀ ਢੱਕੀ ਸਾਹਿਬ ਦਰਸ਼ਨਾਂ ਨੂੰ ਆਏ ਸੀ, ਨੇ ਕਿਹਾ ਕਿ ‘ਦਸ਼ਮੇਸ਼ ਪਿਤਾ ਜੀ ਵਲੋਂ ਆਰੰਭੇ ਹੋਲਾ ਮਹੱਲਾ ਸਮਾਗਮਾਂ ਦੀ ਰਵਾਇਤ ਨੂੰ ਤਿੰਨ ਸਦੀਆਂ ਬੀਤਣ ਦੇ ਬਾਵਜੂਦ ਵੀ ਤਪੋਬਣ ਵਾਲੇ ਮਹਾਂਪੁਰਸ਼ਾਂ ਨੇ ਰਵਾਇਤਾਂ ਨੂੰ ਜਿਉਂ ਦਾ ਤਿਉਂ ਕਾਇਮ ਰੱਖਿਆ ਹੈ। ਇਸ ਮੌਕੇ ਭਾਈ ਗੁਰਦੀਪ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਹਰਬੰਤ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਹਰਕੀਰਤ ਸਿੰਘ ਫੈਜਗੜ੍ਹ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×