For the best experience, open
https://m.punjabitribuneonline.com
on your mobile browser.
Advertisement

ਪੀਏਯੂ ਦੇ ਸਬਮਰਸੀਬਲ ਪੰਪ ਪਰਖ ਕੇਂਦਰ ਨੂੰ ਕੌਮੀ ਪੱਧਰ ਦੀ ਮਾਨਤਾ ਮਿਲੀ

08:18 AM May 09, 2024 IST
ਪੀਏਯੂ ਦੇ ਸਬਮਰਸੀਬਲ ਪੰਪ ਪਰਖ ਕੇਂਦਰ ਨੂੰ ਕੌਮੀ ਪੱਧਰ ਦੀ ਮਾਨਤਾ ਮਿਲੀ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਈ
ਪੀਏਯੂ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿਚ ਚੱਲ ਰਹੇ ਸਬਮਰਸੀਬਲ ਪੰਪ ਪਰਖ ਕੇਂਦਰ ਨੂੰ ਕੌਮੀ ਪੱਧਰ ਦੇ ਪਰਖ ਬੋਰਡ ਵੱਲੋਂ ਮਾਨਤਾ ਹਾਸਲ ਹੋਈ ਹੈ। ਇਸ ਮਾਨਤਾ ਨਾਲ ਯੂਨੀਵਰਸਿਟੀ ਦੀਆਂ ਪਾਣੀ ਪਰਖ ਸਬੰਧੀ ਸੇਵਾਵਾਂ ਨੂੰ ਵੱਡਾ ਹੁਲਾਰਾ ਮਿਲਿਆ ਹੈ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਕੇਂਦਰ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਮਾਹਿਰਾਂ ਦੀ ਲਗਨ, ਮਿਹਨਤ, ਸਮਰਪਣ ਦੇ ਸਦਕਾ ਸੰਭਵ ਹੋਇਆ ਹੈ। ਡਾ. ਗੋਸਲ ਨੇ ਕਿਹਾ ਕਿ ਇਹ ਮਾਨਤਾ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਮਿਲਦੀ ਹੈ ਅਤੇ ਇਸ ਗੱਲ ਦਾ ਪ੍ਰਮਾਣ ਹੈ ਕਿ ਯੂਨੀਵਰਸਿਟੀ ਕੋਲ ਬਿਹਤਰ ਪਰਖ ਸੁਵਿਧਾਵਾਂ ਮੌਜੂਦ ਹਨ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮਾਨਤਾ ਨੂੰ ਕਿਸਾਨਾਂ, ਉਦਯੋਗਿਕ ਭਾਈਵਾਲਾਂ ਅਤੇ ਹੋਰ ਧਿਰਾਂ ਵਿਚ ਸੰਸਥਾ ਦਾ ਵਿਸ਼ਵਾਸ ਦ੍ਰਿੜ ਕਰਾਉਣ ਵਾਲੀ ਕਿਹਾ। ਦੋਵਾਂ ਅਧਿਕਾਰੀਆਂ ਨੇ ਖੇਤੀਬਾੜੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ, ਖੇਤੀ ਇੰਜਨੀਅਰਿੰਗ ਸੰਬੰਧੀ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ, ਫਸਲ ਵਿਕਾਸ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਡਾ. ਜੇ ਪੀ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×