ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਇਕ ਵੱਲੋਂ ਵੱਖੋ-ਵੱਖਰੀਆਂ ਪੰਚਾਇਤਾਂ ਬਣਵਾਉਣ ਦਾ ਭਰੋਸਾ

08:47 AM Oct 09, 2024 IST
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਜਗਤਪੁਰਾ ਵਾਸੀ।

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 8 ਅਕਤੂਬਰ
ਮੁਹਾਲੀ ਬਲਾਕ ਦੇ ਸਭ ਤੋਂ ਵੱਧ ਵਸੋਂ ਵਾਲੇ ਪਿੰਡ ਜਗਤਪੁਰਾ ਅਤੇ ਪਰਵਾਸੀ ਮਜ਼ਦੂਰਾਂ ਦੀ ਕਲੋਨੀ ਦੀਆਂ ਵੱਖੋ-ਵੱਖਰੀ ਪੰਚਾਇਤਾਂ ਬਣਨ ਦੇ ਆਸਾਰ ਬਣ ਗਏ ਹਨ। ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ 15 ਅਕਤੂਬਰ ਨੂੰ ਪੰਚਾਇਤ ਚੋਣਾਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਸਣੇ ਚੋਣ ਕਮਿਸ਼ਨਰ ਨੂੰ ਪਿੰਡ ਜਗਤਪੁਰਾ ਅਤੇ ਕਲੋਨੀ ਦੀਆਂ ਵੱਖੋ-ਵੱਖਰੀਆਂ ਪੰਚਾਇਤਾਂ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਬਲੌਂਗੀ ਅਤੇ ਕਲੋਨੀ ਦੀਆਂ ਵੀ ਵੱਖੋ-ਵੱਖਰੀਆਂ ਪੰਚਾਇਤਾਂ ਹਨ। ਇੰਝ ਹੀ ਹੁਣ ਪਿੰਡ ਜਗਤਪੁਰਾ ਲਈ ਇਹ ਫਾਰਮੂਲਾ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਹਰ ਹਾਲ ਇੱਥੇ ਦੋ ਪੰਚਾਇਤਾਂ ਬਣਾਉਣ ਲਈ ਪੂਰੀ ਵਾਹ ਲਾਉਣਗੇ ਤਾਂ ਜੋ ਪਿੰਡ ਦੇ ਮੂਲ ਵਾਸੀਆਂ ਅਤੇ ਪਰਵਾਸੀ ਮਜ਼ਦੂਰਾਂ ਵਿੱਚ ਲੰਮੇ ਸਮੇਂ ਤੋਂ ਚਲੀ ਆ ਰਹੀ ਭਾਈਚਾਰਕ ਸਾਂਝ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਰਣਜੀਤ ਸਿੰਘ ਜਗਤਪੁਰਾ ਨੇ ਕਿਹਾ ਕਿ ਪਿੰਡ ਅਤੇ ਕਲੋਨੀ ਵਾਸੀਆਂ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ। ਵੈਸੇ ਵੀ ਗੁਰੂ ਨਾਨਕ ਕਲੋਨੀ ਵਿੱਚ ਅੱਧੇ ਤੋਂ ਜ਼ਿਆਦਾ ਪੰਜਾਬੀ ਹਨ ਅਤੇ 1750 ਵੋਟਾਂ ਹਨ ਪ੍ਰੰਤੂ ਦੂਜੀ ਕਲੋਨੀ ਦੀਆਂ ਵੋਟਾਂ ਨਾਲ ਜੋੜ ਦਿੱਤੀਆਂ ਗਈਆਂ। ਇਸ ਕਾਰਨ ਵੋਟਾਂ ਨੂੰ ਲੈ ਕੇ ਪੇਚਾ ਫਸ ਗਿਆ। ਬੰਤ ਕਲੋਨੀ ਅਤੇ ਅੰਬ ਸਾਹਿਬ ਕਲੋਨੀ ਦੀਆਂ ਕਰੀਬ 5500 ਵੋਟਾਂ ਹਨ। ਉਨ੍ਹਾਂ ਕਿਹਾ ਕਿ ਪਹਿਲੀਆਂ ਪੰਚਾਇਤਾਂ ਨੇ ਕਲੋਨੀ ਵਾਸੀਆਂ ਨੂੰ ਅਣਗੌਲਿਆ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਹੁਣ ਪਰਵਾਸੀ ਮਜ਼ਦੂਰ ਵੀ ਚੋਣ ਲੜਨ ਲਈ ਅੱਗੇ ਆ ਗਏ ਹਨ। ਵਿਦਿਆਰਥਣ ਰਵਜੋਤ ਕੌਰ ਨੇ ਕਿਹਾ ਕਿ ਜਿਹੜੇ ਪਿੰਡ ਵਿੱਚ ਕਿਰਾਏਦਾਰ ਰਹਿੰਦੇ ਹਨ, ਉਨ੍ਹਾਂ ਦੀਆਂ ਵੋਟਾਂ ਵੀ ਵੱਖ ਕਰਨੀਆਂ ਚਾਹੀਦੀਆਂ ਹਨ। ਜਸਵਿੰਦਰ ਕੌਰ ਨੇ ਕਿਹਾ ਕਿ ਕਿਰਾਏਦਾਰਾਂ ਦੀਆਂ 1200 ਤੋਂ ਵੱਧ ਅਤੇ ਕਲੋਨੀ ਦੇ ਪ੍ਰਧਾਨ ਗੌਰੀ ਸ਼ੰਕਰ ਨੇ ਕਿਹਾ ਕਿ ਜਗਤਪੁਰਾ ਕਲੋਨੀ 2005 ਵਿੱਚ ਬਣੀ ਸੀ। ਉਹ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਵੋਟਾਂ ਪਾਉਂਦੇ ਆ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਇਸ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ, ਜੋ ਸਰਾਸਰ ਗਲਤ ਹੈ। ਕਲੋਨੀ ਦੀ ਵੱਖਰੀ ਪੰਚਾਇਤ ਹੋਵੇ ਤਾਂ ਜੋ ਕਲੋਨੀ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮਿਲ ਸਕਣ। ਜੱਸਾ ਸਿੰਘ ਨੇ ਕਿਹਾ ਕਿ ਉਹ ਪਰਵਾਸੀ ਨਹੀਂ ਦੇਸ਼ ਵਾਸੀ ਹਨ। ਉਹ ਆਪਣਾ ਹੱਕ ਮੰਗ ਰਹੇ ਹਨ। ਕਲੋਨੀ ਦੀ ਅਬਾਦੀ ਕਰੀਬ ਸੱਤ ਹਜ਼ਾਰ ਹੈ। ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਹਾਈ ਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਬੂਹਾ ਖੜਕਾਇਆ ਹੈ।

Advertisement

ਜ਼ਿਲ੍ਹਾ ਚੋਣ ਅਫ਼ਸਰ ਨੇ ਪੰਚਾਇਤ ਚੋਣ ’ਤੇ ਲਗਾਈ ਸੀ ਰੋਕ

ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਪਿਛਲੇ ਦਿਨੀਂ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਜਗਤਪੁਰਾ ਪੰਚਾਇਤ ਚੋਣ ’ਤੇ ਰੋਕ ਲਗਾ ਦਿੱਤੀ ਸੀ। ਇਹ ਕਾਰਵਾਈ ਅਧਿਕਾਰਤ ਪੰਚ ਕੁਲਦੀਪ ਸਿੰਘ ਧਨੋਆ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਸੀ।

Advertisement
Advertisement