ਬਾਕਸਿੰਗ ਚੈਂਪੀਅਨਸ਼ਿਪ: ਪੀਯੂ ਦੀ ਟੀਮ ਨੇ ਤਗ਼ਮਾ ਜਿੱਤਿਆ
05:28 AM Jan 03, 2025 IST
Advertisement
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੀ ਮੁੱਕੇਬਾਜ਼ੀ ਟੀਮ (ਪੁਰਸ਼) ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਚੈਂਪੀਅਨਸ਼ਿਪ-2024 ਵਿੱਚ ਓਵਰਆਲ ਤੀਜਾ ਸਥਾਨ ਹਾਸਲ ਕੀਤਾ ਹੈ। ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਚੈਂਪੀਅਨਸ਼ਿਪ ਅੱਜ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ ਵਿਖੇ ਸਮਾਪਤ ਹੋ ਗਈ। ਪੀਯੂ ਮੁੱਕੇਬਾਜ਼ਾਂ ਨੇ ਆਪਣੇ ਸਮਰਪਣ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਦੇ ਚਲਦਿਆਂ 80 ਕਿਲੋ ਭਾਰ ਵਰਗ ਵਿੱਚ ਅਕਸ਼ੇ ਨੇ ਸੋਨ ਤਗ਼ਮਾ ਜਿੱਤਿਆ ਜਦਕਿ ਅਕਸ਼ਿਤ ਨੇ 57 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਟੀਮ ਦੇ ਚਾਰ ਖਿਡਾਰੀਆਂ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਲਈ ਕੁਆਲੀਫਾਈ ਕੀਤਾ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਇਸ ਪ੍ਰਾਪਤੀ ਲਈ ਤਮਗਾ ਜੇਤੂ ਖਿਡਾਰੀਆਂ, ਕੋਚਾਂ, ਟੀਮ ਮੈਂਬਰਾਂ ਅਤੇ ਡਾਇਰੈਕਟਰ ਸਪੋਰਟਸ ਡਾ. ਰਾਕੇਸ਼ ਮਲਿਕ ਨੂੰ ਵਧਾਈ ਦਿੱਤੀ ਹੈ। -ਪੱਤਰ ਪ੍ਰੇਰਕ
Advertisement
Advertisement
Advertisement