ਕਰੰਟ ਲੱਗਣ ਕਾਰਨ ਸਹਾਇਕ ਲਾਈਨਮੈਨ ਦੀ ਮੌਤ
08:47 AM Jul 11, 2024 IST
ਪੱਤਰ ਪ੍ਰੇਰਕ
ਭਵਾਨੀਗੜ੍ਹ, 10 ਜੁਲਾਈ
ਪਾਵਰਕੌਮ ਦੇ ਸਹਾਇਕ ਲਾਈਨਮੈਨ ਕਮਲਜੀਤ ਸਿੰਘ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਐੱਸਡੀਓ ਦਫ਼ਤਰ ਪਾਵਰਕੌਮ ਭਵਾਨੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਮਲਜੀਤ ਸਿੰਘ ਨੇੜਲੇ ਪਿੰਡ ਬਲਿਆਲ ਵਿੱਚ ਘਰੇਲੂ ਬਿਜਲੀ ਲਾਈਨ ਦੇ ਟਰਾਂਸਫਾਰਮਰ ਨੂੰ ਠੀਕ ਕਰਨ ਦਾ ਕੰਮ ਕਰ ਰਿਹਾ ਸੀ। ਇਸੇ ਦੌਰਾਨ ਕਮਲਜੀਤ ਸਿੰਘ ਕਿਸੇ ਇਨਵਰਟਰ ਤੋਂ ਵਾਪਸ ਬਿਜਲੀ ਲਾਈਨ ਵਿੱਚ ਆਏ ਕਰੰਟ ਦੀ ਲਪੇਟ ਵਿੱਚ ਆ ਗਿਆ। ਕਮਲਜੀਤ ਨੂੰ ਗੰਭੀਰ ਹਾਲਤ ਵਿੱਚ ਇੱਥੋਂ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਅਤੇ ਬਾਅਦ ਵਿੱਚ ਪਟਿਆਲਾ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
Advertisement
Advertisement