For the best experience, open
https://m.punjabitribuneonline.com
on your mobile browser.
Advertisement

ਤਸਕਰ ਭਰਾਵਾਂ ਦੀ 73.55 ਲੱਖ ਦੀ ਜਾਇਦਾਦ ਜ਼ਬਤ

08:05 AM Oct 24, 2024 IST
ਤਸਕਰ ਭਰਾਵਾਂ ਦੀ 73 55 ਲੱਖ ਦੀ ਜਾਇਦਾਦ ਜ਼ਬਤ
ਪਿੰਡ ਮਦਾਰਪੁਰ ’ਚ ਮੁਲਜ਼ਮ ਦੇ ਘਰ ਦੇ ਗੇਟ ਅੱਗੇ ਨੋਟਿਸ ਚਿਪਕਾਉਂਦੇ ਹੋਏ ਡੀਐੱਸਪੀ ਧਰਮਕੋਟ ਰਮਨਜੀਤ ਸਿੰਘ ਤੇ ਥਾਣਾ ਮੁਖੀ ਸੁਨੀਤਾ ਬਾਵਾ।
Advertisement

ਮੋਗਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਫ਼ਤਹਿਗੜ੍ਹ ਪੰਜਤੂਰ ਪੁਲੀਸ ਵੱਲੋਂ ਦੋ ਤਸਕਰ ਭਰਾਵਾਂ ਦੀ ਟਰੈਕਟਰ ਸਣੇ 73.55 ਲੱਖ ਕੀਮਤ ਦੀ ਜਾਇਦਾਦ ਜ਼ਬਤ ਕਰਨ ਲਈ ਉਨ੍ਹਾਂ ਦੇ ਘਰਾਂ ਅੱਗੇ ਨੋਟਿਸ ਚਿਪਕਾਏ ਗਏ। ਐੱਸਐੱਸਪੀ ਅਜੈ ਗਾਂਧੀ ਨੇ ਦੱਸਿਆ ਕਿ ਡੀਐੱਸਪੀ ਧਰਮਕੋਟ ਰਮਨਜੀਤ ਸਿੰਘ ਤੇ ਥਾਣਾ ਫ਼ਤਹਿਗੜ੍ਹ ਪੰਜਤੂਰ ਮੁਖੀ ਸੁਨੀਤਾ ਬਾਵਾ ਨੇ ਪਿੰਡ ਮਦਾਰਪੁਰ ਵਿੱਚ ਕਥਿਤ ਤਸਕਰ ਭਰਾਵਾਂ ਸੋਨਾ ਸਿੰਘ ਅਤੇ ਬਲਦੇਵ ਸਿੰਘ ਦੀ ਟਰੈਕਟਰ ਸਣੇ 73.55 ਲੱਖ ਕੀਮਤ ਦੀ ਜਾਇਦਾਦ ਤੇ ਖ਼ਰੀਦੋ-ਫ਼ਰੋਖ਼ਤ ਉੱਪਰ ਰੋਕ ਲਗਾਉਣ ਦੇ ਨੋਟਿਸ ਚਿਪਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਥਿਤ ਗ਼ੈਰ-ਕਾਨੂੰਨੀ ਸੰਪਤੀ ਨੂੰ 68 ਐੱਫਐੱਨਡੀਪੀਐੱਸ ਐਕਟ ਤਹਿਤ ਫ਼ਰੀਜ਼ ਕਰਾਉਣ ਲਈ ਕੰਪੀਟੈਂਟ ਅਥਾਰਿਟੀ ਦਿੱਲੀ ਨੂੰ ਇਹ ਕੇਸ ਭੇਜਿਆ ਗਿਆ ਸੀ। ਇਸ ਸਮੁਚੀ ਮੁਹਿੰਮ ’ਤੇ ਡੀਜੀਪੀ ਗੌਰਵ ਯਾਦਵ ਖੁਦ ਨਿਗਰਾਨੀ ਰੱਖ ਰਹੇ ਹਨ।

Advertisement

Advertisement
Advertisement
Author Image

Advertisement