For the best experience, open
https://m.punjabitribuneonline.com
on your mobile browser.
Advertisement

ਟਰੰਪ ਦੀ ਹੱਤਿਆ ਦਾ ਯਤਨ: ਅਮਰੀਕਾ ਦੀ ਸੀਕਰੇਟ ਸਰਵਿਸ ਦੀ ਮੁਖੀ ਵੱਲੋਂ ਅਸਤੀਫ਼ਾ

10:59 PM Jul 23, 2024 IST
ਟਰੰਪ ਦੀ ਹੱਤਿਆ ਦਾ ਯਤਨ  ਅਮਰੀਕਾ ਦੀ ਸੀਕਰੇਟ ਸਰਵਿਸ ਦੀ ਮੁਖੀ ਵੱਲੋਂ ਅਸਤੀਫ਼ਾ
Advertisement

ਵਾਸ਼ਿੰਗਟਨ, 23 ਜੁਲਾਈ
ਅਮਰੀਕਾ ਦੀ ਸੀਕਰੇਟ ਸਰਵਿਸ ਦੀ ਡਾਇਰੈਕਟਰ ਕਿੰਬਰਲੀ ਚੀਟਲ ਨੇ ਇੱਕ ਰੈਲੀ ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੇ ਯਤਨ ਦੀ ਘਟਨਾ ਦੇ ਮਾਮਲੇ ਵਿੱਚ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਚੀਟਲ ਨੇ ਵਿਭਾਗ ਦੇ ਸਹਿਯੋਗੀਆਂ ਲਈ ਕੀਤੀ ਗਈ ਈ-ਮੇਲ ਵਿੱਚ ਇਹ ਜਾਣਕਾਰੀ ਦਿੱਤੀ ਹੈ। ਚੀਟਲ ਨੇ ਅੱਜ ਆਪਣੀ ਈ-ਮੇਲ ਵਿੱਚ ਕਿਹਾ, ‘‘ਮੈਂ ਸੁਰੱਖਿਆ ਵਿੱਚ ਸੰਨ੍ਹ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹਾਂ। ਹਾਲ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਭਾਰੀ ਮਨ ਨਾਲ ਮੈਂ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਮੁਸ਼ਕਲ ਫ਼ੈਸਲਾ ਲਿਆ ਹੈ।
ਟਰੰਪ ’ਤੇ ਹਮਲੇ ਦੀ ਘਟਨਾ ਮਗਰੋਂ ਸੀਕਰੇਟ ਸਰਵਿਸ ’ਤੇ ਸੁਰੱਖਿਆ ਵਿੱਚ ਖ਼ਾਮੀ ਦੇ ਗੰਭੀਰ ਦੋਸ਼ ਲੱਗ ਰਹੇ ਸਨ। ਇਸ ਸਬੰਧੀ ਅਗਸਤ 2022 ਤੋਂ ਹੀ ਡਾਇਰੈਕਟਰ ਦਾ ਅਹੁਦਾ ਸੰਭਾਲ ਰਹੀ ਚੀਟਲ ’ਤੇ ਅਸਤੀਫ਼ਾ ਦੇਣ ਦਾ ਚਾਰੇ ਪਾਸਿਓਂ ਦਬਾਅ ਸੀ।
ਚੀਟਲ ਦਾ ਕਹਿਣਾ ਹੈ ਕਿ 13 ਜੁਲਾਈ ਨੂੰ ਹੋਏ ਹੱਤਿਆ ਦੇ ਯਤਨ ਦੇ ਮਾਮਲੇ ਵਿੱਚ ਉਨ੍ਹਾਂ ਦੀ ਏਜੰਸੀ ਸਾਬਕਾ ਰਾਸ਼ਟਰਪਤੀ ਟਰੱਪ ਦੀ ਸੁਰੱਖਿਆ ਦੇ ਆਪਣੇ ਮਿਸ਼ਨ ਵਿੱਚ ਨਾਕਾਮ ਰਹੀ ਹੈ। -ਏਪੀ

Advertisement

Advertisement
Author Image

Advertisement
Advertisement
×