ਇਮਰਾਨ ਦੇ ਪੌਲੀਗ੍ਰਾਫ ਲਈ ਜੇਲ੍ਹ ਪੁੱਜੀ ਫੋਰੈਂਸਿਕ ਟੀਮ
08:19 PM Jul 23, 2024 IST
Advertisement
ਲਾਹੌਰ, 23 ਜੁਲਾਈ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਪੌਲੀਗ੍ਰਾਫ ਟੈਸਟ ਕਰਵਾਉਣ ਲਈ 12 ਮੈਂਬਰੀ ਫੋਰੈਂਸਿਕ ਟੀਮ ਅੱਜ ਅਡਿਆਲਾ ਜੇਲ੍ਹ ਪੁੱਜ ਗਈ ਹੈ। ਦੇਸ਼ ਵਿੱਚ ਪਿਛਲੇ ਸਾਲ ਭੜਕੀ ਹਿੰਸਾ ਦੇ ਮਾਮਲੇ ਵਿੱਚ ਇਮਰਾਨ ਖ਼ਾਨ ਦਾ ਟੈਸਟ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 71 ਸਾਲਾ ਆਗੂ ਇਮਰਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪਿਛਲੇ ਸਾਲ 9 ਮਈ ਨੂੰ ਦੇਸ਼ ਵਿੱਚ ਹਿੰਸਾ ਭੜਕ ਗਈ ਸੀ। -ਪੀਟੀਆਈ
Advertisement
Advertisement
Advertisement