ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਸਾਮ: ਅਮਨ ਅਮਾਨ ਨਾਲ ਨੇਪਰੇ ਚੜ੍ਹੀ ਸਿੱਧੀ ਭਰਤੀ ਪ੍ਰੀਖਿਆ

07:35 AM Sep 16, 2024 IST
ਗੁਹਾਟੀ ਸੈਂਟਰ ਵਿੱਚ ਸਿੱਧੀ ਭਰਤੀ ਪ੍ਰੀਖਿਆ ਦੇਣ ਪਹੁੰਚੀਆਂ ਲੜਕੀਆਂ। -ਫੋਟੋ: ਏਐੱਨਆਈ

ਗੁਹਾਟੀ, 15 ਸਤੰਬਰ
ਅਸਾਮ ਸਰਕਾਰ ’ਚ ਗਰੁੱਪ-3 ਕਰਮਚਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਲਈ ਅੱਜ ਅਸਾਮ ਸਿੱਧੀ ਭਰਤੀ ਪ੍ਰੀਖਿਆ (ਏਡੀਆਰਈ) ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ। ਇਸ ਦੌਰਾਨ ਪੂਰੇ ਸੂਬੇ ’ਚ ਸਾਢੇ ਤਿੰਨ ਘੰਟੇ ਤੱਕ ਮੋਬਾਈਲ ਇੰਟਰਨੈਂਟ ਸੇਵਾ ਮੁਅੱਤਲ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਸੂਬੇ ’ਚ 2305 ਕੇਂਦਰ ਬਣਾਏ ਗਏ ਸਨ ਤੇ ਕਿਤੋਂ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ।
ਪ੍ਰੀਖਿਆ ਮੁੱਕਣ ਮਗਰੋਂ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਪਹਿਲੀ ਏਡੀਆਰਈ ਪ੍ਰੀਖਿਆ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈ ਹੈ। ਉਨ੍ਹਾਂ ਐਕਸ ’ਤੇ ਲਿਖਿਆ, ‘ਅਸਾਮ ਸਰਕਾਰ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀ ਦਾ ਬਹੁਤ ਧੰਨਵਾਦ ਜਿਨ੍ਹਾਂ ਬਿਨਾਂ ਕਿਸੇ ਸਮੱਸਿਆ ਦੇ ਇਹ ਅਹਿਮ ਕੰਮ ਕਾਮਯਾਬੀ ਨਾਲ ਨੇਪਰੇ ਚਾੜ੍ਹਿਆ।’ ਉਨ੍ਹਾਂ ਕਿਹਾ ਕਿ ਉਹ ਨੌਜਵਾਨ ਪੀੜ੍ਹੀ ਨੂੰ ਮੁੜ ਭਰੋਸਾ ਦਿੰਦੇ ਹਨ ਕਿ ਜਦੋਂ ਵੀ ਸਰਕਾਰੀ ਭਰਤੀ ਹੋਵੇਗੀ, ਪਾਰਦਰਸ਼ਤਾ ਯਕੀਨੀ ਬਣਾਈ ਜਾਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਏਡੀਆਰਈ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਡੇਢ ਵਜੇ ਤੱਕ ਕਰਵਾਈ ਗਈ। ਸਵੇਰ ਤੋਂ ਹੀ ਪ੍ਰੀਖਿਆਰਥੀ ਪ੍ਰੀਖਿਆ ਕੇਂਦਰਾਂ ਦੇ ਬਾਹਰ ਕਤਾਰਾਂ ’ਚ ਖੜ੍ਹੇ ਦੇਖੇ ਗਏ। ਅਧਿਕਾਰੀਆਂ ਨੇ 429 ਪ੍ਰੀਖਿਆ ਕੇਂਦਰਾਂ ਨੂੰ ਸੰਵੇਦਨਸ਼ੀਲ ਐਲਾਨਿਆ ਸੀ। ਸਵੇਰ 10 ਤੋਂ ਬਾਅਦ ਦੁਪਹਿਰ ਡੇਢ ਵਜੇ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਰੱਖੀਆਂ ਗਈਆਂ। ਪ੍ਰੀਖਿਆ ਕੇਂਦਰਾਂ ਦੇ ਬਾਹਰ ਵੱਡੀ ਗਿਣਤੀ ’ਚ ਸੁਰੱਖਿਆ ਕਰਮੀ ਤਾਇਨਾਤ ਸਨ। -ਪੀਟੀਆਈ

Advertisement

Advertisement