ਕੂਨੋ ਪਾਰਕ ’ਚ ਤਿੰਨ ਨੰਨ੍ਹੇ ਮਹਿਮਾਨਾਂ ਦੀ ਆਮਦ
07:08 AM Jan 24, 2024 IST
Advertisement
ਭੋਪਾਲ/ਨਵੀਂ ਦਿੱਲੀ, 23 ਜਨਵਰੀ
ਮੱਧ ਪ੍ਰਦੇਸ਼ ਦੇ ਕੂਨੋ ਕੌਮੀ ਪਾਰਕ (ਕੇਐੱਮਪੀ) ਵਿੱਚ ਇੱਕ ਨਮੀਬਿਆਈ ਚੀਤਾ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਤੋਂ ਕੁਝ ਹਫ਼ਤੇ ਪਹਿਲਾਂ ਇੱਕ ਹੋਰ ਚੀਤਾ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ। ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਅੱਜ ‘ਐਕਸ’ ਉੱਤੇ ਇਹ ਖ਼ਬਰ ਸਾਂਝੀ ਕਰਦਿਆਂ ਕਿਹਾ, ‘‘ਕੂਨੋ ਦੇ ਨਵੇਂ ਮਹਿਮਾਨ। ਨਮੀਬਿਆਈ ਚੀਤਾ ਜਵਾਲਾ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਤੋਂ ਕੁਝ ਹਫ਼ਤੇ ਪਹਿਲਾਂ ਨਮੀਬਿਆਈ ਚੀਤਾ ਆਸ਼ਾ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ।’’ ਉਨ੍ਹਾਂ ਨੇ ਪੋਸਟ ’ਚ ਆਖਿਆ, ‘‘ਮੂਹਰਲੇ ਮੁਹਾਜ਼ ’ਤੇ ਕੰਮ ਕਰਨ ਵਾਲੇ ਵਣ ਯੋਧਿਆਂ ਅਤੇ ਜੰਗਲੀ ਜੀਵਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਵਧਾਈ। ਭਾਰਤ ਦਾ ਵਣ ਜੀਵਨ ਖੁਸ਼ਹਾਲ ਹੈ।’’ ਅਧਿਕਾਰੀਆਂ ਨੇ ਦੱਸਿਆ ਕਿ ਜਵਾਲਾ ਨੇ 20 ਜਨਵਰੀ ਨੂੰ ਇਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ। ਦਸ ਮਹੀਨਿਆਂ ਦੇ ਵਕਫੇ ਮਗਰੋਂ ਜਵਾਲਾ ਨੇ ਦੂਜੀ ਵਾਰ ਬੱਚਿਆਂ ਨੂੰ ਜਨਮ ਦਿੱਤਾ ਹੈ। -ਪੀਟੀਆਈ
Advertisement
Advertisement