ਲੁੱਟੇ ਮੋਬਾਈਲਾਂ ਸਮੇਤ ਕਾਬੂ
07:04 AM Jan 14, 2025 IST
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਖੋਹੇ ਗਏ ਮੋਬਾਈਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਥਾਣੇਦਾਰ ਬਲਰਾਜ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬਾਜਵਾ ਨਗਰ ਪੁਲੀ ਮੌਜੂਦ ਸੀ ਤਾਂ ਜਤਿਨ ਗਿੱਲ ਵਾਸੀ ਕਿਲਾ ਮੁਹੱਲਾ ਨੂੰ ਖੋਹੇ ਗਏ ਮੋਬਾਈਲ ਵੇਚਣ ਲਈ ਛੋਟੀ ਦਰੇਸੀ ਗਰਾਊਂਡ ਨੇੜੇ ਖੜ੍ਹ ਕੇ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰ ਕੇ ਉਸ ਪਾਸੋਂ 3 ਮੋਬਾਈਲ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement