ਚੋਰੀ ਦੇ ਮੋਬਾਈਲ ਫੋਨ ਤੇ ਵਾਹਨਾਂ ਸਣੇ ਗ੍ਰਿਫ਼ਤਾਰ
08:31 AM Mar 02, 2024 IST
ਲੁਧਿਆਣਾ: ਥਾਣਾ ਸਦਰ ਦੀ ਪੁਲੀਸ ਨੇ ਚਾਰ ਜਣਿਆਂ ਨੂੰ ਚੋਰੀ ਦੇ ਮੋਬਾਈਲ ਫੋਨਾਂ ਅਤੇ ਵਾਹਨਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਪ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਬਸੰਤ ਐਵੇਨਿਊ ਮੌਜੂਦ ਸੀ ਤਾਂ ਪਤਾ ਲੱਗਾ ਕਿ ਰਵੀ ਕੁਮਾਰ ਜਿੰਨ ਵਾਸੀ ਚੌਹਾਨ ਨਗਰ ਦੁੱਗਰੀ, ਜਸਵਿੰਦਰ ਸਿੰਘ ਲੋਕੀ, ਗਗਨਪ੍ਰੀਤ ਸਿੰਘ ਗੱਗੀ ਹੈਂਡਲ ਅਤੇ ਗੌਰਵ ਵਾਸੀ ਪਿੰਡ ਦੁੱਗਰੀ ਲੁੱਟ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ। ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰਕੇ 4 ਦਾਹ, 1 ਮੋਟਰਸਾਈਕਲ, 1 ਐਕਟਿਵਾ ਸਕੂਟਰ ਅਤੇ 20 ਮੋਬਾਈਲ ਫੋਨ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement