ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ

06:59 AM Nov 20, 2024 IST

ਪੱਤਰ ਪ੍ਰੇਰਕ
ਟੋਹਾਣਾ, 19 ਨਵੰਬਰ
ਇਥੋਂ ਦੇ ਪਿੰਡ ਸਮੈਣ ਵਿੱਚ ਸ਼ਨਿਚਰਵਾਰ ਦੇਰ ਸ਼ਾਮ ਨੂੰ ਕਿਸਾਨ ਸ਼ਮਸ਼ੇਰ ਸਿੰਘ (55) ਦੀ ਮੌਤ ਜਿਸ ਨੂੰ ਪਹਿਲਾਂ ਹਾਦਸਾ ਦੱਸਿਆ ਜਾ ਰਿਹਾ ਸੀ ਹੁਣ ਪੁਲੀਸ ਨੇ ਨਵਾਂ ਖ਼ੁਲਾਸਾ ਕਰਦਿਆਂ ਕਿਸਾਨ ਦੀ ਹੱਤਿਆ ਕਰਨ ਲਈ ਮੁਲਜ਼ਮ ਸੁਰਿੰਦਰ ਉਰਫ਼ ਸਿੰਦਰ ਪੁੱਤਰ ਵਾਸੀ ਸਮੈਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਨੇ ਮੁਲਜ਼ਮ ਦਾ ਪੁਲੀਸ ਰਿਮਾਂਡ ਵੀ ਲੈ ਲਿਆ ਹੈ। ਮ੍ਰਿਤਕ ਦੇ ਪੁੱਤਰ ਕ੍ਰਿਸ਼ਨ ਦੇ ਬਿਆਨ ’ਤੇ ਸਦਰ ਪੁਲੀਸ ਟੋਹਾਣਾ ਨੇ ਹਰਿਆਣਾ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਰਣਬੀਰ ਸਿੰਘ ਸਣੇ 28 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਆਰੰਭੀ ਹੈ। ਮ੍ਰਿਤਕ ਦੇ ਪੁੱਤਰ ਮੁਤਾਬਿਕ ਪਿੰਡ ਸਮੈਣ ਵਿਚ 10 ਮਾਰਚ 2020 ਨੂੰ ਪਰਮਜੀਤ ਸਿੰਘ ਦੀ ਗੋਲੀ ਮਾਰਕੇ ਕਤਲ ਦੇ ਮਾਮਲੇ ਵਿਚ ਉਹ ਮੁੱਖ ਗਵਾਹ ਹੈ। ਇਸੇ ਰੰਜਿਸ਼ ਦੇ ਚਲਦੇ ਉਸ ਦੇ ਪਿਤਾ ਸ਼ਮਸ਼ੇਰ ਸਿੰਘ ਦਾ ਕਤਲ ਕੀਤਾ ਗਿਆ। ਵਾਰਦਾਤ ਵਾਲੇ ਦਿਨ ਉਹ ਆਪਣੇ ਬੱਚਿਆਂ ਨਾਲ ਸਹੁਰੇ ਘਰ ਭਿਵਾਨੀ ਗਿਆ ਸੀ।
ਕ੍ਰਿਸ਼ਨ ਨੇ ਦੱਸਿਆ ਕਿ ਪਿੰਡ ਤੋਂ ਨਿਕਲਦੇ ਸਮੇਂ ਸਰਪੰਚ ਤੇ ਇੱਕ ਹੋਰ ਨੇ ਉਸ ਨੂੰ ਧਮਕੀ ਦਿੱਤੀ ਸੀ। ਜਦੋਂ ਉਹ ਸਹੁਰੇ ਘਰ ਪੁੱਜਿਆ ਤਾਂ ਉਸ ਨੂੰ ਜ਼ਖ਼ਮੀ ਪਿਤਾ ਨੇ ਫੋਨ ਤੇ ਦੱਸਿਆ ਕਿ ਉਸ ਨੂੰ ਪਿੰਡ ਸਮੈਣ ਦੇ ਸੁਰਿੰਦਰ ਨੇ ਟਰੈਕਟਰ ਨਾਲ ਦਰੜ ਦਿੱਤਾ ਹੈ ਤੇ ਉਸ ਦੇ ਹੋਰ ਸਾਥਿਆਂ ਨੇ ਮਾਰਕੁੱਟ ਕੀਤੀ ਤੇ ਉਸ ਨੂੰ ਮਰਿਆ ਸਮਝਕੇ ਭੱਜ ਗਏ ਹਨ। ਡੀਐਸਪੀ ਟੋਹਾਣਾ ਸ਼ਮਸ਼ੇਰ ਸਿੰਘ ਮੁਤਾਬਿਕ ਕ੍ਰਿਸਨ ਦੀ ਸ਼ਿਕਾਇਤ ‘ਤੇ ਨਰੇਸ਼, ਲੋਕੇਦਰ, ਰਾਮਨਿਵਾਸ, ਮਨਦੀਪ, ਸੋਮਵੀਰ, ਪ੍ਰਦੀਪ, ਦੀਪੇਂਦਰ, ਸਰਪੰਚ ਰਣਬੀਰ ਸਿੰਘ ਸਣੇ 28 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭੀ ਹੈ।

Advertisement

Advertisement