ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਾਪਰਟੀ ਡੀਲਰ ਦੀ ਹੱਤਿਆ ਕਰਨ ਵਾਲੇ ਗ੍ਰਿਫ਼ਤਾਰ

07:59 AM Jul 04, 2024 IST
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।

ਜਸਬੀਰ ਸਿੰਘ ਚਾਨਾ
ਫਗਵਾੜਾ, 3 ਜੂਨ
ਸੁਲਤਾਨਪੁਰ ਲੋਧੀ ਵਿੱਚ ਪ੍ਰਾਪਟੀ ਡੀਲਰ ਦੀ ਘਰ ’ਚ ਵੜ ਕੇ ਹੱਤਿਆ ਕਰਨ ਦੇ ਮਾਮਲੇ ’ਚ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ 22 ਲੱਖ 75 ਹਜ਼ਾਰ ਰੁਪਏ ਦੀ ਨਕਦੀ, ਲੋਹੇ ਦਾ ਤਵਾ, ਵਾਰਦਾਤ ਲਈ ਵਰਤੀ ਕਾਰ ਬਰਾਮਦ ਕੀਤੀ ਹੈ।
ਇਸ ਸਬੰਧੀ ਐੱਸਐੱਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਅਮਿਤ ਸਾਰਦਾ ਤੇ ਮੋਹਿਤ ਵਾਸੀਆਨ ਗਲੀ ਨੰਬਰ 6 ਕਿਸ਼ਨਪੁਰਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ 29 ਜੂਨ ਨੂੰ ਚਰਨਜੀਤ ਸਿੰਘ ਉਰਫ਼ ਚੰਨ ਪੁੱਤਰ ਜਗੀਰ ਸਿੰਘ ਵਾਸੀ ਰੇਲਵੇ ਰੋਡ ਨਾਈ ਵਾਲਾ ਗਲੀ ਸੁਲਤਾਨਪੁਰ ਲੋਧੀ ਦੀ ਉਸ ਦੇ ਘਰ ’ਚ ਹੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਸਬੰਧ ’ਚ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਮਾਤਾ ਦੇ ਚਰਨਜੀਤ ਸਿੰਘ ਨਾਲ ਨੇੜਲੇ ਸਬੰਧ ਸਨ। ਉਸ ਦੇ ਲੜਕਿਆਂ ਨੂੰ ਪਤਾ ਸੀ ਕਿ ਚਰਨਜੀਤ ਸਿੰਘ ਪ੍ਰਾਪਰਟੀ ਅਤੇ ਪੈਸੇ ਵਿਆਜ ’ਤੇ ਦੇਣ ਦਾ ਕੰਮ ਕਰਦਾ ਹੈ ਤੇ ਇਸ ਕੋਲ ਘਰ ’ਚ ਕਾਫ਼ੀ ਪੈਸੇ ਹੁੰਦੇ ਹਨ ਜਿਸ ਦੇ ਲਾਲਚ ’ਚ ਇਨ੍ਹਾਂ ਨੇ ਆਪਣੀ ਕਾਰ ਆਈ-20 ’ਚ ਆ ਕੇ ਸੁੱਤੇ ਪਏ ਚਰਨਜੀਤ ਦੇ ਸਿਰ ’ਚ ਲੋਹੇ ਦਾ ਤਵਾ ਮਾਰ ਕੇ ਕਤਲ ਕਰ ਦਿੱਤਾ ਤੇ ਪੈਸੇ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਨਿਸ਼ਾਨਦੇਹੀ ’ਤੇ 22 ਲੱਖ 75 ਹਜ਼ਾਰ ਰੁਪਏ, ਵਾਰਦਾਤ ਲਈ ਵਰਤਿਆ ਤਵਾ ਤੇ ਕਾਰ ਬਰਾਮਦ ਕਰ ਲਿਆ ਹੈ।

Advertisement

Advertisement
Advertisement