For the best experience, open
https://m.punjabitribuneonline.com
on your mobile browser.
Advertisement

ਸੱਸ-ਨੂੰਹ ਨੂੰ ਜ਼ਖ਼ਮੀ ਕਰਕੇ ਲੁੱਟ-ਖੋਹ ਕਰਨ ਵਾਲੇ ਗ੍ਰਿਫ਼ਤਾਰ

09:05 AM Oct 08, 2023 IST
ਸੱਸ ਨੂੰਹ ਨੂੰ ਜ਼ਖ਼ਮੀ ਕਰਕੇ ਲੁੱਟ ਖੋਹ ਕਰਨ ਵਾਲੇ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਸਮਰਾਲਾ, 7 ਅਕਤੂਬਰ
ਪੁਲੀਸ ਨੇ ਕੁਝ ਦਨਿ ਪਹਿਲਾਂ ਦਨਿ-ਦਿਹਾੜੇ ਸ਼ਹਿਰ ਦੀ ਬੈਂਕ ਕਲੋਨੀ ਦੇ ਬਾਹਰ ਸੱਸ-ਨੂੰਹ ਨੂੰ ਜ਼ਖਮੀ ਕਰਕੇ ਲੁੱਟਣ ਵਾਲੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦੀ ਇਸ ਕਾਰਵਾਈ ਵਿਚ ਗ੍ਰਿਫ਼ਤਾਰ ਕੀਤੇ ਲੁਟੇਰਿਆਂ ਦੇ ਤੀਜੇ ਸਾਥੀ ਦੀ ਵੀ ਪਛਾਣ ਹੋਈ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਜਸਪਿੰਦਰ ਸਿੰਘ ਅਤੇ ਐੱਸਐੱਚਓ ਭਿੰਦਰ ਸਿੰਘ ਨੇ ਦੱਸਿਆ ਕਿ ਬੀਤੀ 2 ਅਕਤੂਬਰ ਨੂੰ ਪਿੰਡ ਸਿਹਾਲਾ ਨਵਿਾਸੀ ਦਲਵੀਰ ਕੌਰ ਅਤੇ ਉਸ ਦੀ ਨੂੰਹ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਸਮੇਂ ਲੁੱਟ ਲਿਆ ਸੀ ਜਦੋਂ ਉਹ ਸਕੂਟਰੀ ਰਾਹੀਂ ਪਿੰਡ ਪਰਤ ਰਹੀਆਂ ਸਨ। ਇਸ ਦੌਰਾਨ ਲੁਟੇਰਿਆਂ ਨੇ ਉਨ੍ਹਾਂ ਦੀ ਸਕਟੂਰੀ ਨੂੰ ਧੱਕਾ ਦੇ ਕੇ ਸੱਸ-ਨੂੰਹ ਨੂੰ ਜ਼ਖ਼ਮੀ ਕਰ ਦਿੱਤਾ ਸੀ। ਇਸ ਘਟਨਾ ’ਚ ਲੁਟੇਰੇ ਔਰਤਾਂ ਕੋਲੋਂ ਉਨ੍ਹਾਂ ਦੇ ਮੋਬਾਈਲ ਫੋਨ, ਨਗਦੀ, ਸੋਨੇ ਦੀਆਂ ਅੰਗੂਠੀਆਂ ਅਤੇ ਬੈਂਕ ਦੇ ਏਟੀਐੱਮ ਕਾਰਡ ਆਦਿ ਖੋਹ ਫ਼ਰਾਰ ਹੋ ਗਏ ਸਨ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ’ਚ ਨੇੜਲੇ ਪਿੰਡ ਚਹਿਲਾ ਦਾ 20 ਸਾਲਾ ਨੌਜਵਾਨ ਟੀਟੂ ਅਤੇ ਇਸੇ ਪਿੰਡ ਦਾ ਇੱਕ ਹੋਰ ਨਾਬਾਲਗ ਲੜਕਾ ਸ਼ਾਮਲ ਸਨ। ਪੜਤਾਲ ਵਿਚ ਖੁਲਾਸਾ ਹੋਇਆ ਕਿ ਇਨ੍ਹਾਂ ਵੱਲੋਂ ਮੋਟਰਸਾਈਕਲ ’ਤੇ ਨੰਬਰ ਵੀ ਜਾਅਲੀ ਲਗਾਇਆ ਹੋਇਆ ਸੀ। ਉਹ ਆਪਣੇ ਇੱਕ ਹੋਰ ਸਾਥੀ ਦਿਲਾਵਰ ਸਿੰਘ ਵਾਸੀ ਚਹਿਲਾਂ ਨਾਲ ਮਿਲ ਕੇ ਪਹਿਲਾਂ ਵੀ ਵਾਰਦਾਤਾਂ ਕਰ ਚੁੱਕੇ ਹਨ। ਮੁਲਜ਼ਮਾਂ ਨੇ ਚਹਿਲਾਂ ਸ਼ਵਿ ਮੰਦਰ ਦੇ ਪ੍ਰਧਾਨ ਕੋਲੋ ਸੋਨੇ ਦੇ ਕੜਾ ਖੋਹਿਆ ਸੀ।

Advertisement

Advertisement
Advertisement
Author Image

sukhwinder singh

View all posts

Advertisement