ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆੜ੍ਹਤੀ ਦੇ ਘਰ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ

07:11 AM Jun 20, 2024 IST
ਜਗਰਾਉਂ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਨਵਨੀਤ ਸਿੰਘ ਬੈਂਸ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 19 ਜੂਨ
ਇੱਥੇ ਜਗਰਾਉਂ ਸ਼ਹਿਰ ’ਚ ਸਥਿਤ ਕੱਚਾ ਮਲਕ ਰੋਡ ’ਤੇ ਹਫਤਾ ਕੁ ਪਹਿਲਾਂ ਇੱਕ ਆੜ੍ਹਤੀ ਦੇ ਘਰ ਦੇ ਬਾਹਰ ਦਰਵਾਜ਼ੇ ’ਤੇ ਘੰਟੀ ਮਾਰ ਕੇ ਗੋਲੀਆਂ ਚਲਾਉਣ ਵਾਲੇ ਨੂੰ ਸੀਆਈਏ ਸਟਾਫ ਨੇ ਗ੍ਰਿਫਤਾਰ ਕਰ ਲਿਆ ਹੈ। ਸੀਨੀਅਰ ਪੁਲੀਸ ਕਪਤਾਨ ਨਵਦੀਪ ਸਿੰਘ ਬੈਂਸ ਤੇ ਐਸਪੀ (ਜਾਂਚ) ਮਨਿੰਦਰਬੀਰ ਸਿੰਘ ਅਤੇ ਡੀਐਸਪੀ ਜਸਯਜੋਤ ਸਿੰਘ ਨੇ ਦੱਸਿਆ ਕਿ 11 ਜੂਨ ਦੀ ਰਾਤ ਨੂੰ ਆੜ੍ਹਤੀ ਮਹਿੰਦਰ ਸਿੰਘ ਦੇ ਘਰ ਗੋਲੀਆਂ ਚਲਾਉਣ ਸਬੰਧੀ ਨਵਦੀਪ ਕੌਰ ਨੇ ਪੁਲੀਸ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿਚ ਤਰੁਨ ਕੁਮਾਰ ਵਾਸੀ ਪਿੰਡ ਰਾਮਪੁਰ (ਦੋਰਾਹਾ) ’ਤੇ ਗੋਲੀਆਂ ਚਲਾਉਣ ਦੇ ਦੋਸ਼ ਲਾਏ ਗਏ ਸਨ। ਉਨ੍ਹਾਂ ਦੱਸਿਆ ਕਿ ਨਵਦੀਪ ਕੌਰ ਵੱਲੋਂ ਤਰੁਨ ਕੁਮਾਰ ਖਿਲਾਫ ਮਨਦੀਪ ਕੌਰ ਦੀਆਂ ਅਸ਼ਲੀਲ ਫੋਟੋਆਂ ਸ਼ੋਸ਼ਲ ਮੀਡੀਆ ਤੇ ਵਾਇਰਲ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕਰਵਾਇਆ ਗਿਆ ਸੀ। ਇਸ ਮਾਮਲੇ ਦੀ ਪੜਤਾਲ ਸੀਆਈਏ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੂੰ ਸੌਂਪੀ ਗਈ। ਐਸਪੀ (ਜਾਂਚ) ਮਨਿੰਦਰਬੀਰ ਸਿੰਘ ਅਤੇ ਡੀਐਸਪੀ ਜਸਯਜੋਤ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਕਿੱਕਰ ਸਿੰਘ ਨੇ ਇਸ ਮਾਮਲੇ ’ਚ ਸ਼ਾਮਿਲ ਮੁਲਜ਼ਮ ਹਰਮਹਿਤਾਬ ਸਿੰਘ ਉਰਫ ਮਹਿਤਾਬ ਵਾਸੀ ਗੜ੍ਹਸ਼ੰਕਰ ਰੋਡ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਨੂੰ ਗ੍ਰਿਫਤਾਰ ਕੀਤਾ। ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਨੇ ਦੱਸਿਆ ਕਿ ਕਪੂਰਥਲਾ ਤੋਂ ਗ੍ਰਿਫਤਾਰ ਕੀਤੇ ਮੁਲਜ਼ਮ ਕੋਲੋਂ ਇੱਕ ਪਿਸਟਲ 32 ਬੋਰ, ਕਾਰਤੂਸ, ਮੋਟਰਸਾਈਕਲ ਬਰਾਮਦ ਹੋਏ ਹਨ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਉਸ ਨੂੰ ਤਰੁਨ ਕੁਮਾਰ ਨੇ ਮਨੀ ਹਾਂਡਾ ਨਾਮਕ ਵਿਅਕਤੀ ਰਾਹੀਂ ਕਾਂਡ ਕਰਨ ਲਈ 50 ਹਜ਼ਾਰ ਰੁਪਏ ਦਿੱਤੇ ਸਨ। ਪੁਲੀਸ ਨੇ ਉਸ ਦਾ ਰਿਮਾਂਡ ਲੈ ਲਿਆ ਹੈ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement

Advertisement
Advertisement