For the best experience, open
https://m.punjabitribuneonline.com
on your mobile browser.
Advertisement

ਕਮਰਾ ਕਿਰਾਏ ’ਤੇ ਦੇਣ ਦੇ ਨਾਮ ’ਤੇ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ

09:55 AM Jul 20, 2023 IST
ਕਮਰਾ ਕਿਰਾਏ ’ਤੇ ਦੇਣ ਦੇ ਨਾਮ ’ਤੇ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 19 ਜੁਲਾਈ
ਬਲੌਂਗੀ ਪੁਲੀਸ ਵੱਲੋਂ ਓਐਲਐਕਸ ਤੇ ਕਮਰਾ ਕਿਰਾਏ ’ਤੇ ਦੇਣ ਦਾ ਇਸ਼ਤਿਹਾਰ ਦੇ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਪਰਮਜੀਤ ਸਿੰਘ ਵਾਸੀ ਐਮਾਰੀਆ ਗਰੀਨ (ਖਰੜ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਤੇ ਡੀਐਸਪੀ ਖਰੜ ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਮੁਲਜ਼ਮ ਪਰਮਜੀਤ ਸਿੰਘ ਖ਼ਿਲਾਫ਼ ਠੱਗੀ ਮਾਰਨ ਦੀ ਸ਼ਿਕਾਇਤ ਮਿਲਣ ’ਤੇ ਉਸ ਵਿਰੁੱਧ ਬਲੌਂਗੀ ਥਾਣੇ ਵਿੱਚ ਧਾਰਾ 420 ਅਧੀਨ ਧੋਖਾਧੜੀ ਦਾ ਪਰਚਾ ਦਰਜ ਕੀਤਾ ਗਿਆ ਸੀ। ਮੁਲਜ਼ਮ ਕੋਲੋਂ 4 ਮੋਬਾਈਲ ਫੋਨ ਤੇ ਇੱਕ ਵਰਨਾ ਕਾਰ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਓਐਲਐਕਸ ਤੇ ਖਾਲੀ ਮਕਾਨਾਂ ਦੀ ਫੋਟੋ ਖਿੱਚ ਕੇ ਗਰੁੱਪਾਂ ਵਿੱਚ ਪਾਉਂਦਾ ਸੀ ਤੇ ਲੋਕਾਂ ਤੋਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪੈਸੇ ਲੈਣ ਤੋਂ ਬਾਅਦ ਆਪਣਾ ਫੋਨ ਬੰਦ ਕਰ ਦਿੰਦਾ ਸੀ। ਤਫ਼ਤੀਸ਼ ਦੌਰਾਨ ਬਲੌਂਗੀ ਥਾਣਾ ਦੇ ਐਸਐਚਓ ਪੀਐਸ ਗਰੇਵਾਲ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਪੀ ਦਿਹਾਤੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ 8 ਫੋਨ ਨੰਬਰ ਮਿਲੇ ਹਨ ਅਤੇ ਵੱਖ-ਵੱਖ ਬੈਂਕਾਂ ਵਿੱਚ ਉਸ ਦੇ 10 ਖਾਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਪਰਮਜੀਤ ਸਿੰਘ ਦੇ ਬੈਂਕ ਖਾਤੇ ਵਿੱਚ 1 ਕਰੋੜ 44 ਲੱਖ ਰੁਪਏ ਦੀਆਂ ਟਰਾਂਜੈਕਸ਼ਨਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਪੰਜਾਬ ਸਮੇਤ ਹੋਰ ਗੁਆਂਢੀ ਸੂਬਿਆਂ ਦੇ ਥਾਣਿਆਂ ਅਤੇ ਸਾਈਬਰ ਸੈੱਲਾਂ ਵਿੱਚ ਪ੍ਰਾਪਤ ਦਰਖ਼ਾਸਤਾਂ ਦੀ ਪੜਤਾਲ ਕਰਨ ’ਤੇ ਠੱਗੀ ਦੇ ਹੋਰ ਮਾਮਲੇ ਸਾਹਮਣੇ ਆਏ ਹਨ।

Advertisement

Advertisement
Advertisement
Tags :
Author Image

Advertisement