ਫੌਜ ਨੇ ਲੱਦਾਖ ਵਿੱਚ ਬਰਫ਼ਬਾਰੀ ਕਾਰਨ ਫਸੇ 80 ਲੋਕਾਂ ਨੂੰ ਬਚਾਇਆ
07:18 AM Apr 08, 2024 IST
ਲੇਹ, 7 ਅਪਰੈਲ
ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਲੇਹ ਅਤੇ ਸ਼ਯੋਕ ਨਦੀ ਘਾਟੀ ਵਿਚਾਲੇ 17,688 ਫੁੱਟ ਦੀ ਉਚਾਈ ’ਤੇ ਚਾਂਗ ਲਾ ਦੱਰ੍ਹੇ ’ਚ ਬਰਫ਼ਬਾਰੀ ਦੌਰਾਨ ਫਸੇ ਘੱਟੋ-ਘੱਟੋ 80 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਭਾਰਤੀ ਫੌਜ ਦੀ ਲੇਹ ਅਧਾਰਿਤ ਫਾਇਰ ਐਂਡ ਫਿਊਰੀ ਕੋਰ ਨੇ ਦੱਸਿਆ ਕਿ ਅੱਧੀ ਰਾਤ ਨੂੰ ਚਲਾਏ ਗਏ ਇਸ ਅਪਰੇਸ਼ਨ ਨੂੰ ਤ੍ਰਿਸ਼ੂਲ ਡਵੀਜ਼ਨ ਦੇ ਜਵਾਨਾਂ ਨੇ ਅੰਜਾਮ ਦਿੱਤਾ। ਫੌਜ ਦੀ ਫਾਇਰ ਐਂਡ ਫਿਊਰੀ ਕੋਰ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘ਤ੍ਰਿਸ਼ੂੁਲ ਡਵੀਜ਼ਨ ਦੇ ਸੈਨਿਕਾਂ ਨੇ ਚਾਂਗ ਲਾ ਦੱਰ੍ਹੇ ਦੇ ਉੱਚੇ ਬਰਫ਼ੀਲੇ ਸਥਾਨਾਂ ’ਤੇ ਆਵਾਜਾਈ ਰੋਕਾਂ ਨੂੰ ਦੂਰ ਕਰਨ ਲਈ ਹੰਗਾਮੀ ਸਥਿਤੀ ’ਚ ਤੁਰੰਤ ਕਾਰਵਾਈ ਕੀਤੀ ਅਤੇ ਅੱਧੀ ਰਾਤ ਨੂੰ ਦੋ ਘੰਟੇ ਲਗਾਤਾਰ ਕੰਮ ਕਰਦਿਆਂ ਬਰਫ਼ਬਾਰੀ ਦੌਰਾਨ ਫਸੇ ਬੱਚਿਆਂ ਤੇ ਔਰਤਾਂ ਸਣੇ ਲਗਪਗ 80 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ।’’ ਫੌਜ ਨੇ ਇਸ ਅਪਰੇਸ਼ਨ ਦੀਆਂ ਕੁਝ ਤਸਵੀਰਾਂ ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। -ਪੀਟੀਆਈ
Advertisement
Advertisement