Army personnel injured in firing ਜੰਮੂ ਵਿਚ ਕੰਟਰੋਲ ਰੇਖਾ ਦੇ ਨਾਲ ਗੋਲੀ ਲੱਗਣ ਕਰਕੇ ਫੌਜੀ ਜਵਾਨ ਜ਼ਖ਼ਮੀ
01:19 PM Mar 12, 2025 IST
ਜੰਮੂ, 12 ਮਾਰਚ
Army personnel injured in firing ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਡਿਊਟੀ ਉੱਤੇ ਤਾਇਨਾਤ ਫੌਜੀ ਜਵਾਨ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ।
Advertisement
ਅਧਿਕਾਰੀ ਨੇ ਕਿਹਾ ਫੌਜੀ ਜਵਾਨ ਨੌਸ਼ਹਿਰਾ ਸੈਕਟਰ ਵਿਚ ਕਲਸੀਆਂ ਇਲਾਕੇ ਵਿਚ ਮੂਹਰਲੀ ਚੌਕੀ ’ਤੇ ਤਾਇਨਾਤ ਸੀ, ਜਦੋਂ ਸਰਹੱਦ ਪਾਰੋਂ ਇਕ ਗੋਲੀ ਉਸ ਨੂੰ ਆ ਕੇ ਲੱਗੀ।
ਜ਼ਖ਼ਮੀ ਫੌਜੀ ਨੂੰ ਮੁੱਢਲੇ ਇਲਾਜ ਮਗਰੋਂ ਊਧਮਪੁਰ ਦੇ ਫੌਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
Advertisement
ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ ਦੇ ਕਾਰਨਾਂ ਦੀ ਘੋਖ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਮੁਤਾਬਕ ਸਵੇਰੇ 6 ਵਜੇ ਦੇ ਕਰੀਬ ਜ਼ੀਰੋ ਲਾਈਨ ਉੱਤੇ ਧਮਾਕੇ ਦੀ ਆਵਾਜ਼ ਵੀ ਸੁਣੀ ਗਈ, ਜਿਸ ਮਗਰੋਂ ਤਿੰਨ ਰੌਂਦ ਫਾਇਰ ਕੀਤੇ ਗਏ। ਧ
ਮਾਕੇ ਕਰਕੇ ਹਾਲ ਦੀ ਘੜੀ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। -ਪੀਟੀਆਈ
Advertisement