ਆਰਮੀ ਕਮਾਂਡਰਾਂ ਦੀ ਕਾਨਫਰੰਸ ਸਿੱਕਮ ਵਿੱਚ ਅੱਜ ਤੋਂ ਸ਼ੁਰੂ
07:45 AM Oct 10, 2024 IST
ਨਵੀਂ ਦਿੱਲੀ: ਆਰਮੀ ਕਮਾਂਡਰਾਂ ਦੀ ਦੋ ਪੜਾਵੀ ਕਾਨਫਰੰਸ ਭਲਕੇ ਵੀਰਵਾਰ ਨੂੰ ਸਿੱਕਮ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਫੌਜ ਮੌਜੂਦਾ ਸੰਚਾਲਨ ਤਿਆਰੀਆਂ ਦੀ ਸਮੀਖਿਆ ਕਰੇਗੀ ਅਤੇ ਅਹਿਮ ਰਣਨੀਤੀਆਂ ’ਤੇ ਵਿਚਾਰ-ਵਟਾਂਦਰਾ ਕਰੇਗੀ। ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਇਸ ਸਾਲ ਦੂਜੀ ਆਰਮੀ ਕਮਾਂਡਰਜ਼ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਦਾ ਪਹਿਲਾ ਪੜਾਅ 10-11 ਅਕਤੂਬਰ ਨੂੰ ਗੰਗਟੋਕ ਵਿੱਚ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਬੋਧਨ ਕਰਨਗੇ ਅਤੇ ਉੱਭਰ ਰਹੀਆਂ ਸੁਰੱਖਿਆ ਚੁਣੌਤੀਆਂ ਅਤੇ ਸੁਰੱਖਿਆ ਖੇਤਰ ਵਿੱਚ ਸੈਨਾ ਦੇ ਜਵਾਬ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕਾਨਫਰੰਸ ਦੇ ਦੂਜੇ ਪੜਾਅ ਵਿੱਚ ਫ਼ੌਜ ਦੇ ਸੀਨੀਅਰ ਅਧਿਕਾਰੀ 28-29 ਅਕਤੂਬਰ ਨੂੰ ਦਿੱਲੀ ਵਿੱਚ ਇਕੱਠੇ ਹੋਣਗੇ। -ਪੀਟੀਆਈ
Advertisement
Advertisement