ਅਮਰੀਕਾ ਦੇ ਪ੍ਰੋਗਰਾਮ ’ਚ ਭਾਰਤ ਦੀ ਨੁਮਾਇੰਦਗੀ ਕਰੇਗਾ ਅਰਮਾਨ ਅਲੀ
08:14 AM Jul 29, 2020 IST
ਕੋਲਕਾਤਾ: ਅਪਾਹਜਾਂ ਦੇ ਅਧਿਕਾਰਾਂ ਬਾਰੇ ਕਾਰਕੁਨ ਅਰਮਾਨ ਅਲੀ ਵਲੋਂ ਅਮਰੀਕਾ ਦੇ ਇੱਕ ਕਿੱਤਾਮੁਖੀ ਐਕਸਚੇਂਜ ਪ੍ਰੋਗਰਾਮ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਜਾਵੇਗੀ। ਅਮਰੀਕੀ ਕੌਂਸਲੇਟ ਵਲੋਂ ਜਾਰੀ ਬਿਆਨ ਅਨੁਸਾਰ ਅਲੀ ਵਲੋਂ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਕੌਮਾਂਤਰੀ ਵਿਜ਼ਟਰ ਲੀਡਰਸ਼ਿਪ ਪ੍ਰੋਗਰਾਮ (ਆਈਵੀਐੱਪੀ) ਵਿੱਚ ਹਿੱਸਾ ਲਿਆ ਜਾਵੇਗਾ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਇਸ ਵਰ੍ਹੇ ਇਹ ਪ੍ਰੋਗਰਾਮ ਵਰਚੁਅਲ ਸਾਧਨਾਂ ਜ਼ਰੀਏ ਹੋਵੇਗਾ। ਬਿਆਨ ਅਨੁਸਾਰ ਅਲੀ ਤੋਂ ਇਲਾਵਾ ਲਬਨਿਾਨ ਦੇ ਫਾਦੀ ਐਲ ਹਲਾਬੀ ਅਤੇ ਨਾਇਜੀਰੀਆ ਦੇ ਡੇਵਿਡ ਅਨਯਾਇਲੀ ਵੀ ਸ਼ਾਮਲ ਹੋਣਗੇ।
Advertisement
-ਪੀਟੀਆਈ
Advertisement
Advertisement