ਆਈਐੱਸਆਈ ਮੁਖੀ ਪਾਕਿ ਦੇ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ
03:59 AM May 02, 2025 IST
ਇਸਲਾਮਾਬਾਦ: ਭਾਰਤ ਨਾਲ ਵਧਦੇ ਤਣਾਅ ਵਿਚਾਲੇ ਪਾਕਿਸਤਾਨ ਨੇ ਖੁ਼ਫੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫ਼ਟੀਨੈਂਟ ਜਨਰਲ ਮੁਹੰਮਦ ਆਸਿਮ ਮਲਿਕ ਨੂੰ ਨਵਾਂ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਹੈ। ਮਲਿਕ ਦੇਸ਼ ਦੇ ਦਸਵੇਂ ਐੱਨਐੱਸਏ ਹਨ ਪਰ ਇਹ ਪਹਿਲੀ ਵਾਰ ਹੈ ਕਿ ਆਈਐੱਸਆਈ ਦੇ ਕਿਸੇ ਮੌਜੂਦਾ ਮੁਖੀ ਨੂੰ ਇੱਕੋ ਨਾਲ ਦੋ ਪ੍ਰਮੁੱਖ ਅਹੁਦਿਆਂ ’ਤੇ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਹੈ। ਇਕ ਨੋਟੀਫਿਕੇਸ਼ਨ ਮੁਤਾਬਕ, ‘‘ਲੈਫ਼ਟੀਨੈਂਟ ਜਨਰਲ ਮੁਹੰਮਦ ਆਸਿਮ ਮਲਿਕ ਤੁਰੰਤ ਪ੍ਰਭਾਵ ਤੋਂ ਐੱਨਐੱਸਏ ਦਾ ਚਾਰਜ ਸੰਭਾਲਣਗੇ।’’ -ਪੀਟੀਆਈ
Advertisement
Advertisement